Wife missing : ਬੇਟੀ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ , ਬੋਲਿਆ -ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਨਹੀਂ ਆਈ ਪਤਨੀ , ਹੋਈ ਸੀ ਲਵ ਮੈਰਿਜ
Fatehgarh Sahib News: ਫਤਿਹਗੜ੍ਹ ਸਾਹਿਬ ਵਿੱਚ ਐਤਵਾਰ ਨੂੰ ਇੱਕ ਵਿਅਕਤੀ ਆਪਣੀ 4 ਸਾਲਾ ਬੇਟੀ ਨੂੰ ਨਾਲ ਲੈ ਕੇ ਟਾਵਰ 'ਤੇ ਚੜ੍ਹ ਗਿਆ। ਉਸ ਦਾ ਆਰੋਪ ਸੀ ਕਿ ਉਸ ਦੀ ਪਤਨੀ ਇੱਕ ਨਸ਼ਾ ਮੁਕਤੀ ਕੇਂਦਰ ਵਿੱਚ ਕੰਮ ਕਰਦੀ ਸੀ

Fatehgarh Sahib News: ਫਤਿਹਗੜ੍ਹ ਸਾਹਿਬ ਵਿੱਚ ਐਤਵਾਰ ਨੂੰ ਇੱਕ ਵਿਅਕਤੀ ਆਪਣੀ 4 ਸਾਲਾ ਬੇਟੀ ਨੂੰ ਨਾਲ ਲੈ ਕੇ ਟਾਵਰ 'ਤੇ ਚੜ੍ਹ ਗਿਆ। ਉਸ ਦਾ ਆਰੋਪ ਸੀ ਕਿ ਉਸ ਦੀ ਪਤਨੀ ਇੱਕ ਨਸ਼ਾ ਮੁਕਤੀ ਕੇਂਦਰ ਵਿੱਚ ਕੰਮ ਕਰਦੀ ਸੀ ਅਤੇ ਉਸ ਦੇ ਉਥੇ ਦੇ ਮੈਨੇਜਰ ਨਾਲ ਨਾਜਾਇਜ਼ ਸਬੰਧ ਬਣ ਗਏ ਅਤੇ ਉਸ ਦੀ ਪਤਨੀ ਨੂੰ ਹੁਣ ਮੈਨੇਜਰ ਭਜਾ ਕੇ ਲੈ ਗਿਆ।
ਅਮਰਪਾਲ ਨੇ ਇਹ ਵੀ ਆਰੋਪ ਲਗਾਇਆ ਕਿ ਉਸ ਨੇ ਕਈ ਵਾਰ ਪੁਲਿਸ ਕੋਲ ਸ਼ਿਕਾਇਤ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਉਸ ਦਾ ਕਹਿਣਾ ਹੈ ਕਿ ਕਾਰਵਾਈ ਨਾ ਹੋਣ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਿਆ ਅਤੇ ਇਸ ਲਈ ਟਾਵਰ 'ਤੇ ਚੜ੍ਹ ਕੇ ਵਿਰੋਧ ਕਰਨ ਲਈ ਮਜਬੂਰ ਹੋਇਆ।
ਤੇਜ਼ ਗਰਮੀ ਕਾਰਨ ਟਾਵਰ 'ਤੇ ਮਾਸੂਮ ਬੱਚੇ ਦੀ ਸਿਹਤ ਵਿਗੜਨ ਲੱਗੀ। ਫਿਰ ਰਾਹਗੀਰਾਂ ਨੇ ਪਾਣੀ ਅਤੇ ਖਾਣਾ ਪਹੁੰਚਾਇਆ ਤਾਂ ਜੋ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ। ਪਰਿਵਾਰ ਅਤੇ ਪ੍ਰਸ਼ਾਸਨ ਦੇ ਮਨਾਉਣ ਤੋਂ ਬਾਅਦ ਉਹ ਕਰੀਬ ਸਾਢੇ 3 ਘੰਟਿਆਂ ਬਾਅਦ ਹੇਠਾਂ ਉਤਰ ਆਇਆ।
ਅਮਰਪਾਲ ਸਿੰਘ ਦੀ ਮਾਤਾ ਸਤਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਅਨਮੋਲਪ੍ਰੀਤ ਕੌਰ 3 ਜੂਨ ਤੋਂ ਘਰ ਨਹੀਂ ਆਈ। ਉਹ ਖਮਾਣੋਂ ਦੇ ਇੱਕ ਨਸ਼ਾ ਮੁਕਤੀ ਕੇਂਦਰ ਵਿੱਚ ਕੰਮ ਕਰਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰ ਨੇ ਕੇਂਦਰ ਦੇ ਮੈਨੇਜਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਗਾਲੀ-ਗਲੌਚ ਕੀਤੀ। ਇਸ ਤੋਂ ਬਾਅਦ ਉਹ ਪੁਲਿਸ ਕੋਲ ਸ਼ਿਕਾਇਤ ਦੇਣ ਗਏ ਪਰ ਉਨ੍ਹਾਂ ਦਾ ਆਰੋਪ ਹੈ ਕਿ ਖਮਾਣੋਂ ਪੁਲਿਸ ਨੇ ਤੁਰੰਤ ਮਾਮਲਾ ਦਰਜ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਵਾਰ-ਵਾਰ ਆਉਣ ਲਈ ਕਿਹਾ ਗਿਆ।
ਲਵ ਮੈਰਿਜ ਅਤੇ 4 ਸਾਲ ਦੀ ਧੀ
ਸਤਵਿੰਦਰ ਕੌਰ ਮੁਤਾਬਕ ਅਮਰਪਾਲ ਨੇ ਅਨਮੋਲਪ੍ਰੀਤ ਨਾਲ ਲਵ ਮੈਰਿਜ ਕੀਤੀ ਸੀ। ਉਨ੍ਹਾਂ ਦੀ ਇੱਕ 4 ਸਾਲ ਦੀ ਧੀ ਵੀ ਹੈ। ਉਨ੍ਹਾਂ ਕਿਹਾ ਕਿ ਸਵੇਰ ਤੋਂ ਉਹ ਆਪਣੇ ਪੁੱਤਰ ਨੂੰ ਲੱਭ ਰਹੇ ਸਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਟਾਵਰ 'ਤੇ ਚੜ੍ਹ ਗਿਆ ਹੈ।
ਅਮਰਪਾਲ ਸਿੰਘ ਨੇ ਆਰੋਪ ਲਗਾਇਆ ਕਿ ਉਹ 2019 ਤੋਂ ਅਨਮੋਲਪ੍ਰੀਤ ਕੌਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ। ਉਸ ਨੇ ਦਾਅਵਾ ਕੀਤਾ ਕਿ ਅਨਮੋਲਪ੍ਰੀਤ ਜਿਸ ਨਸ਼ਾ ਮੁਕਤੀ ਕੇਂਦਰ ਵਿੱਚ ਕੰਮ ਕਰਦੀ ਸੀ, ਉੱਥੇ ਦੇ ਮੈਨੇਜਰ ਨਾਲ ਉਸ ਦੇ ਸੰਬੰਧ ਬਣ ਗਏ ਅਤੇ ਹੁਣ ਉਹ ਉਸ ਨਾਲ ਚਲੀ ਗਈ ਹੈ।
Before You Go
ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਟ੍ਰੈਂਡਿੰਗ ਟੌਪਿਕ






















