Fatehgarh Sahib Murder Mystery: ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਮੰਡੀ ਗੋਬਿੰਦਗੜ੍ਹ ਪੁਲਿਸ ਅਤੇ ਸੀਆਈਏ ਸਟਾਫ਼ ਸਹਰਿੰਦ ਵਲੋਂ ਅੰਨ੍ਹੇ ਕੱਤਲ ਦੀ ਗੁੱਥੀ ਨੂੰ ਹੱਲ ਕਰਨ ਦਾ ਦਾਵਾ ਕੀਤਾ ਗਿਆ ਹੈ, ਇਸ ਦਾ ਖੁਲਾਸਾ ਅਮਲੋਹ ਸਬ ਡਵੀਜਨ ਦੇ ਡੀਐਸਪੀ ਗੁਰਦੀਪ ਸਿੰਘ ਸੰਧੂ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।


ਮਾਮਲਾ ਮੰਡੀ ਗੋਬਿੰਦਗੜ੍ਹ ਦੇ ਨੇੜਲੇ ਪਿੰਡ ਕੋਟਲਾ ਦੇ ਖੇਡ ਮੈਦਾਨ ਵਿੱਚ ਮਿਲੀ ਨੌਜਵਾਨ ਹਰਦੀਪ ਸਿੰਘ ਦੀ ਲਾਸ਼ ਦਾ ਹੈ, ਅਮਲੋਹ ਸਬ ਡਵੀਜਨ ਦੇ ਡੀਐਸਪੀ ਗੁਰਦੀਪ ਸਿੰਘ ਸੰਧੂ ਨੇ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਮ੍ਰਿਤਕ  ਹਰਦੀਪ ਸਿੰਘ  ਦੀ ਹੱਤਿਆ ਗੱਲਾਂ ਵੱਢ ਕੇ ਕੀਤੀ ਗਈ ਸੀ।


ਜਾਂਚ ਵਿੱਚ ਸਾਹਮਣੇ ਆਇਆ ਕੀ ਕਤਲ ਦਾ ਮੁਲਜ਼ਮ ਜਗਤ ਰਾਮ ਮ੍ਰਿਤਕ ਹਰਦੀਪ ਸਿੰਘ ਦੀ ਭਰਜਾਈ 'ਤੇ ਮਾੜੀ ਅੱਖ ਰੱਖਦਾ ਸੀ ਜਿਸ 'ਤੇ ਹਰਦੀਪ ਸਿੰਘ ਮੁਲਜ਼ਮ ਨੂੰ ਘਰ ਆਉਣ ਤੋਂ ਰੋਕਦਾ ਸੀ, ਇਸ ਖੁੰਦਕ 'ਚ ਜਗਤ ਰਾਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।


ਹਰਦੀਪ ਸਿੰਘ ਦੇ ਭਰਾ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ। ਜਗਤ ਰਾਮ ਨੇ ਹਰਦੀਪ ਦੀ ਭਰਜਾਈ ਨਾਲ ਛੇੜਛਾੜ ਕੀਤੀ ਸੀ।


ਜਿਸ ਦਾ ਪੂਰੇ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ। ਜਗਤ ਰਾਮ ਤੋਂ ਮੁਆਫੀ ਮੰਗਵਾਈ ਗਈ ਅਤੇ ਹਰਦੀਪ ਨੇ ਆਪਣੇ ਘਰ ਆਉਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਜਗਤ ਰਾਮ ਇਸ ਪਰਿਵਾਰ ਵੱਲ ਬਦਲੇ ਦੀ ਭਾਵਨਾ ਨਾਲ ਦੇਖ ਰਿਹਾ ਸੀ। ਬਦਲਾ ਲੈਣ ਦੀ ਨੀਅਤ ਨਾਲ ਜਗਤ ਰਾਮ ਨੇ ਤੇਜ਼ਧਾਰ ਹਥਿਆਰ ਨਾਲ ਹਰਦੀਪ ਸਿੰਘ ਦੀ ਗਰਦਨ ਵੱਢ ਦਿੱਤੀ ਸੀ।


 


 


 


 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l.