ਸੰਗਰੂਰ: 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਦੋ ਸਾਲਾ ਫਤਹਿਵੀਰ ਦੇ ਸਾਹ ਚੱਲ ਰਹੇ ਹਨ। ਡਾਕਟਰਾਂ ਵੱਲੋਂ ਤਾਜ਼ਾ ਰਿਪੋਰਟ ਜਾਰੀ ਕੀਤੀ ਗਈ ਹੈ। ਸੀਸੀਟੀਵੀ ਕੈਮਰੇ ਰਾਹੀਂ ਫ਼ਤਹਿ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਬੱਚੇ ਦੇ ਸਾਹ ਚੱਲ ਰਹੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਫ਼ਤਹਿਵੀਰ ਦੇ ਹੱਥਾਂ 'ਤੇ ਸੋਜ਼ਿਸ਼ ਆ ਚੁੱਕੀ ਹੈ। ਡਾਕਟਰਾਂ ਦੀ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਹਰ ਪਲ ਬੱਚੇ 'ਤੇ ਨਜ਼ਰ ਬਣਾਏ ਹੋਏ ਹੈ। ਪਿਛਲੇ 30 ਘੰਟਿਆਂ ਤੋਂ ਵੱਧ ਸਮੇਂ ਤੋਂ ਫ਼ਤਹਿਵੀਰ ਬੋਰਵੈੱਲ 'ਚ ਮੌਜੂਦ ਹੈ। ਬੀਤੇ ਦਿਨ ਉਹ ਖੇਡਦਾ-ਖੇਡਦਾ 150 ਫੁੱਟ ਡੂੰਘੇ ਬੋਰ ਵਿੱਚ ਡਿੱਗ ਪਿਆ ਸੀ, ਜਿਸ ਤੋਂ ਬਾਅਦ ਉਸ ਨੂੰ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।
ਬੋਰਵੈੱਲ 'ਚ ਡਿੱਗੇ ਫ਼ਤਹਿਵੀਰ ਦੀ ਹੈਲਥ ਰਿਪੋਰਟ
ਏਬੀਪੀ ਸਾਂਝਾ
Updated at:
07 Jun 2019 09:16 PM (IST)
ਡਾਕਟਰਾਂ ਦਾ ਕਹਿਣਾ ਹੈ ਕਿ ਫ਼ਤਹਿਵੀਰ ਦੇ ਹੱਥਾਂ 'ਤੇ ਸੋਜ਼ਿਸ਼ ਆ ਚੁੱਕੀ ਹੈ। ਡਾਕਟਰਾਂ ਦੀ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਹਰ ਪਲ ਬੱਚੇ 'ਤੇ ਨਜ਼ਰ ਬਣਾਏ ਹੋਏ ਹੈ। ਪਿਛਲੇ 30 ਘੰਟਿਆਂ ਤੋਂ ਵੱਧ ਸਮੇਂ ਤੋਂ ਫ਼ਤਹਿਵੀਰ ਬੋਰਵੈੱਲ 'ਚ ਮੌਜੂਦ ਹੈ।
- - - - - - - - - Advertisement - - - - - - - - -