Muktsar News: ਮੁਕਤਸਰ ਦੇ ਪਿੰਡ ਮੜ੍ਹਾਕ ਦੇ ਵਸਨੀਕ ਪਿਓ-ਪੁੱਤ ਨੇ ਸਵੇਰੇ ਪਿੰਡ ਵੜਿੰਗ ਨੇੜੇ ਰਾਜਸਥਾਨ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ ਦੀ ਪਛਾਣ ਕਿਸਾਨ ਗੁਰਲਾਲ ਸਿੰਘ (35) ਅਤੇ ਉਸ ਦੇ ਦਸਵੀਂ ਜਮਾਤ ’ਚ ਪੜ੍ਹਦੇ ਇਕਲੌਤੇ ਪੁੱਤ ਬਲਜੋਤ ਸਿੰਘ (15) ਵਜੋਂ ਹੋਈ ਹੈ। ਮਰਨ ਤੋਂ ਪਹਿਲਾਂ ਦੋਵੇਂ ਮੋਟਰਸਾਈਕਲ ’ਤੇ ਨਹਿਰ ਕੰਢੇ ਪੁੱਜੇ ਅਤੇ ਗੁਰਲਾਲ ਸਿੰਘ ਨੇ ਵੀਡੀਓ ਬਣਾਈ, ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਤਿੰਨ ਵਿਅਕਤੀਆਂ ਦੇ ਨਾਂਅ ਲਏ। ਉਸ ਮੁਤਾਬਕ ਇਹ ਵਿਅਕਤੀ ਉਸ ਦੇ ਘਰ ਆ ਕੇ ਕਲੇਸ਼ ਕਰਦੇ ਸਨ। ਮਿਲੀ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਨੇ ਇਨ੍ਹਾਂ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਸੀ।
ਪੁਲਿਸ ਕਰ ਰਹੀ ਲਾਸ਼ਾਂ ਦੀ ਭਾਲ
ਚਸ਼ਮਦੀਦਾਂ ਅਨੁਸਾਰ ਗੁਰਲਾਲ ਸਿੰਘ ਨੇ ਖੁਦ ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਆਪਣੇ ਪੁੱਤਰ ਬਲਜੋਤ ਸਿੰਘ ਨੂੰ ਨਹਿਰ ’ਚ ਧੱਕਾ ਦਿੱਤਾ, ਜਿਸ ਨੇ ਆਪਣੀ ਜਾਨ ਬਚਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ। ਇੱਕ ਵਾਰ ਲੜਕਾ ਨਹਿਰ ’ਚੋਂ ਨਿਕਲਣ ਲੱਗਿਆ ਸੀ ਕਿ ਉਸ ਦੇ ਬਾਪ ਨੇ ਮੁੜ ਧੱਕਾ ਮਾਰ ਕੇ ਉਸ ਨੂੰ ਪਾਣੀ ’ਚ ਸੁੱਟ ਦਿੱਤਾ। ਇਸ ਦੌਰਾਨ ਤੈਰਾਕ ਵੀ ਉਨ੍ਹਾਂ ਦੀ ਮਦਦ ਲਈ ਆ ਗਏ ਪਰ ਬਚਾਅ ਨਾ ਹੋ ਸਕਿਆ।ਇਸ ਸਬੰਧੀ ਪਤਾ ਲੱਗਣ 'ਤੇ ਥਾਣਾ ਬਰੀਵਾਲਾ ਪੁਲਸ ਨੇ ਮੌਕੇ ਪਹੁੰਚ ਕੇ ਨਹਿਰ ਵਿਚ ਦੋਵਾਂ ਦੀ ਭਾਲ ਦਾ ਕਾਰਜ ਅਰੰਭ ਕਰਵਾਇਆ। ਦੂਜੇ ਪਾਸੇ ਪੁਲਿਸ ਵੱਲੋਂ ਵੀਡੀਓ ’ਚ ਦੱਸੇ ਤਿੰਨੋਂ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।
ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੁਰਲਾਲ ਸਿੰਘ ਦੇ ਦਾਦਾ-ਦਾਦੀ ਤੇ ਫਿਰ ਮਾਤਾ-ਪਿਤਾ ਅਤੇ ਉਸ ਤੋਂ ਬਾਅਦ ਉਸ ਦੇ ਸਕੇ ਭਰਾ ਦੀ ਮੌਤ ਹੋ ਗਈ ਸੀ। ਹੁਣ ਪਰਿਵਾਰ ਵਿੱਚ ਗੁਰਲਾਲ ਸਿੰਘ ਦੀ ਪਤਨੀ, ਉਸ ਦੀ ਭਰਜਾਈ ਅਤੇ ਭਤੀਜੀ ਹੀ ਰਹਿ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।