ਬਠਿੰਡਾ: ਭਗਤਾ ਭਾਈਕਾ ਦੇ ਗੁਰੂਸਰ ਵਿੱਚ ਦੀਵਾਲੀ ਵਾਲੇ ਦਿਨ ਸਬਜ਼ੀ ਵਾਲੇ ਤੇ ਉਸਦੇ ਮੁੰਡੇ ਨੇ ਮਹਿਜ਼ 200 ਰੁਪਏ ਪਿੱਛੇ ਇੱਕ ਸਬਜ਼ੀ ਵੇਚਣ ਵਾਲੇ ਪਿਉ-ਪੁੱਤਰ ਨੇ ਤੇਜ਼ਧਾਰ ਹਥਿਆਰ ਨਾਲ ਇੱਕ ਨੌਜਵਨ ਦੀ ਛਾਤੀ ਵਿੱਚ ਵਾਰ ਕਰ ਦਿੱਤੇ ਜਿਸ ਨਾਲ ਉਸਦੀ ਮੌਤ ਹੋ ਗਈ। ਵਾਰਦਾਤ ਬਾਅਦ ਦੋਵੇਂ ਪਿਉ-ਪੁੱਤ ਮੌਕੇ ਤੋਂ ਫਰਾਰ ਹੋ ਗਏ। ਥਾਣਾ ਦਿਆਲਪੁਰਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ’ਤੇ ਮੁਲਜ਼ਮ ਪਿਤਾ ਪੁੱਤਰ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਗ੍ਰਿਫਤਾਰੀ ਲਈ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ।

ਗੁਰਪ੍ਰੀਤ ਸਿੰਘ ਵਾਸੀ ਪਿੰਡ ਗੁਰੂਸਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦਾ ਭਰਾ ਗੋਬਿੰਦ ਸਿੰਘ (24) ਮੰਡੀਆਂ ਵਿੱਚ ਮਜ਼ਦੂਰੀ ਕਰਦਾ ਸੀ। ਕੁਝ ਦਿਨ ਪਹਿਲਾਂ ਉਸਦੇ ਭਰੀ ਗੋਬਿੰਦ ਨੇ ਹਰਬੰਸ ਸਿੰਘ ਤੋਂ 200 ਰੁਪਏ ਦੀ ਸਬਜ਼ੀ ਉਧਾਰ ਲਈ ਸੀ ਪਰ ਉਹ ਉਸਦੇ ਪੈਸੇ ਵਾਪਸ ਨਹੀਂ ਦੇ ਸਕਿਆ ਸੀ। ਮੁਲਜ਼ਮ ਹਰਬੰਸ ਸਿੰਘ ਵਾਰ-ਵਾਰ ਉਸ ਕੋਲੋਂ ਪੈਸੇ ਮੰਗ ਰਿਹਾ ਸੀ।

ਪਿਛਲੇ ਦਿਨੀਂ ਜਦੋਂ ਹਰਬੰਸ ਨੇ ਗੋਬਿੰਦ ਕੋਲੋਂ ਪੈਸੇ ਮੰਗੇ ਤਾਂ ਗੋਬਿੰਦ ਨੇ ਮਨ੍ਹਾ ਕਰ ਦਿੱਤਾ। ਦੀਵਾਲੀ ਵਾਲੇ ਦਿਨ ਗੋਬਿੰਦ ਦਾਣਾ ਮੰਡੀ ਵਿੱਚ ਕੰਮ ਕਰਨ ਬਾਅਦ ਜਿਵੇਂ ਹੀ ਉਹ ਆਪਣੇ ਘਰ ਅੰਦਰ ਦਾਖਲ ਹੋਣ ਲੱਗਾ ਤਾਂ ਮੁਲਜ਼ਮ ਹਰਬੰਸ ਸਿੰਘ ਨੇ ਉਸਦੀ ਛਾਤੀ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰਕਰ ਦਿੱਤਾ। ਗੋਬਿੰਦ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਪਿੱਛੋਂ ਦੋਵੇਂ ਫਰਾਰ ਹੋ ਗਏ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।