Punjab News: ਹੁਸ਼ਿਆਰਪੁਰ ਦੇ ਪਿੰਡ ਧੂਤ ਕਲਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਪਿਓ ਨੇ ਆਪਣੀ 17 ਸਾਲਾ ਧੀ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ।
ਮ੍ਰਿਤਕਾ ਦੀ ਪਛਾਣ ਇੰਦਰਪ੍ਰੀਤ ਕੌਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਉਸ ਦਾ ਪਿਤਾ ਮੌਕੇ ਤੋਂ ਫਰਾਰ ਹੋ ਗਿਆ ਹੈ। ਫਿਲਹਾਲ ਇਹ ਪਤਾ ਨਹੀਂ ਲੱਗਿਆ ਕਿ ਪਿਓ ਨੇ ਆਪਣੀ ਧੀ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ।
