ਫਿਰੋਜ਼ਪੁਰ: ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਖਿਲਾਫ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਕੋਰਟ ਵਿੱਚ ਕੇਸ ਦਾਇਰ ਹੋਇਆ ਹੈ। ਨਰੇਸ਼ ਕਪੂਰ ਤੇ ਉਸ ਦੇ ਪੁੱਤਰਾਂ ਵੱਲੋਂ ਕੇਸ ਦਾਇਰ ਕੀਤਾ ਗਿਆ ਸੀ।
ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਪੰਜਾਬ ਫੋਜਾ ਸਰਾਰੀ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵਧ ਰਹੀਆਂ ਹਨ। ਫੌਜਾ ਸਿੰਘ ਸਰਾਰੀ ਪਹਿਲਾਂ ਆਡੀਓ ਵਾਇਰਲ ਮਾਮਲੇ ਵਿੱਚ ਘਿਰੇ ਰਹੇ। ਹੁਣ ਗੁਰੂਹਰਸਹਾਏ ਦੇ ਰਹਿਣ ਵਾਲੇ ਨਰੇਸ਼ ਕਪੂਰ ਤੇ ਉਸ ਦੇ ਪੁੱਤਰਾਂ ਵੱਲੋਂ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਗੁਰੂਹਰਸਹਾਏ ਅਦਾਲਤ ਵਿੱਚ ਫੌਜਾ ਸਿੰਘ ਸਰਾਰੀ ਖਿਲਾਫ਼ ਕੇਸ ਦਾਇਰ ਕਰਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੇਸ਼ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਫੌਜਾ ਸਿੰਘ ਸਰਾਰੀ ਨੂੰ ਕਰੀਬ 10 ਲੱਖ 32 ਹਜਾਰ ਦਿੱਤੇ ਸੀ ਪਰ ਵਾਰ ਵਾਰ ਮੰਗਣ ਦੇ ਬਾਵਜੂਦ ਪੈਸੇ ਵਾਪਸ ਨਹੀਂ ਦਿੱਤੇ ਗਏ। ਇਸ ਤੋਂ ਬਾਅਦ ਨਰੇਸ਼ ਕਪੂਰ ਉਨ੍ਹਾਂ ਨੇ ਹੁਣ ਅਦਾਲਤ ਦਾ ਰੁਖ ਕੀਤਾ ਹੈ। ਉਨ੍ਹਾਂ ਪੂਰਾ ਵਿਸ਼ਵਾਸ ਹੈ ਕਿ ਅਦਾਲਤ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਦਵੇਗੀ।
ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਫੌਜਾ ਸਿੰਘ ਸਰਾਰੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਸਪੰਰਕ ਕਰਨ ਦੇ ਬਾਵਜੂਦ ਪੀਏ ਵੱਲੋਂ ਬਹਾਨੇਬਾਜੀ ਕੀਤੀ ਗਈ ਤੇ ਉਨ੍ਹਾਂ ਨਾਲ ਗੱਲ ਨਹੀਂ ਕਰਾਈ ਗਈ।
ਜ਼ਿਕਰ ਕਰ ਦਈਏ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫਾ ਦੇਣ ਦਾ ਗੱਲ ਕਹੀ ਸੀ ਜਿਸ ਤੋਂ ਬਲਬੀਰ ਸਿੰਘ ਨੂੰ ਉਨ੍ਗਾਂ ਦੀ ਥਾਂ ਤੇ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ।
ਦੱਸ ਦਈਏ ਕਿ ਸਰਾਰੀ ਦੇ ਅਸਤੀਫੇ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਦਾ ਸ਼ੈਸਨ ਚਲ ਰਿਹਾ ਸੀ ਤਾਂ ਵਿਰੋਧੀਆਂ ਵੱਲੋਂ ਵੀ ਪੁਰਜੋਰ ਮੰਗ ਕੀਤੀ ਸੀ ਕਿ ਫੌਜਾ ਸਿੰਘ ਸਰਾਰੀ ਅਸਤੀਫਾ ਦੇਣ। ਹਾਲਾਂਕਿ ਜਿਹੜੇ ਦੋਸ਼ ਉਨ੍ਹਾਂ ਉਤੇ ਲੱਗੇ ਸਨ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਰਹਾਂਗਾ। ਸਰਾਰੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਜਿਸ ਦੀ ਇੱਕ ਆਡੀਓ ਵਾਇਰਲ ਹੋ ਗਈ ਸੀ।