Fazilka news: ਫ਼ਾਜ਼ਿਲਕਾ ਪੁਲਿਸ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। 


'ਫਰੀਦਕੋਟ ਦੇ ਰਸੂਖਦਾਰ ਵਿਅਕਤੀ ਦਾ ਕਰਨਾ ਸੀ ਕਤਲ’


ਦੱਸ ਦਈਏ ਕਿ ਫ਼ਾਜ਼ਿਲਕਾ ਸਟੇਟ ਸਪੈਸ਼ਲ ਸੈਲ ਨੇ ਥਾਣੇ ਵਿੱਚ ਇੱਕ ਪਰਚਾ ਦਰਜ ਹੋਇਆ ਹੈ। ਇਸ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਕਾਉਂਟਰਇੰਟੈਲੀਜੈਂਸ ਸ੍ਰੀ ਮੁਕਤਸਰ ਸਾਹਿਬ ਦੀ ਦੱਸੀ ਜਾ ਰਹੀ ਹੈ। ਦਰਅਸਲ, ਪੁਲਿਸ ਨੇ ਜਿਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਉਸ ਨੇ ਫਿਰੌਤੀ ਲੈ ਕੇ ਫਰੀਦਕੋਟ ਦੇ ਕਿਸੇ ਰਸੂਖਦਾਰ ਵਿਅਕਤੀ ਦਾ ਕਤਲ ਕਰਨਾ ਸੀ।


USA ਚ ਬੈਠੇ ਵਿਅਕਤੀ ਨੇ ਦਿੱਤਾ ਸੀ ਕਤਲ ਕਰਨ ਦਾ ਆਦੇਸ਼


ਇਸ ਕਤਲ ਕਰਨ ਦਾ ਆਦੇਸ਼ USA ਵਿੱਚ ਬੈਠੇ ਨਿਰੰਜਨ ਸਿੰਘ ਇਲੀਆਸ ਨਿੱਕ ਨੇ ਦਿੱਤਾ ਸੀ। ਇੰਨਾ ਹੀ ਨਹੀਂ ਨੌਜਵਾਨ ਨੂੰ ਕਤਲ ਕਰਨ ਲਈ ਹਥਿਆਰਾਂ ਦੀ ਲੋੜ ਸੀ, ਤਾਂ ਨਿਰੰਜਨ ਸਿੰਘ ਦੋਸ਼ੀ ਨੌਜਵਾਨ ਦੀ ਮਾਂ ਦੇ ਖਾਤੇ ਵਿੱਚ ਕਰੀਬ ਢਾਈ ਲੱਖ ਰੁਪਏ ਭੇਜੇ ਸਨ। ਇਨ੍ਹਾਂ ਪੈਸਿਆਂ ਨਾਲ ਦੋਸ਼ੀ ਨੌਜਵਾਨ ਨੇ 35,000 ਰੁਪਏ ਦਾ ਹਥਿਆਰ ਖਰੀਦਿਆ ਸੀ।


ਇਹ ਵੀ ਪੜ੍ਹੋ: ਮੁਹਾਲੀ 'ਚ ਦੋ ਦਿਨਾਂ 'ਇਨਵੈਸਟਰਸ ਸਮਿਟ', ਪੰਜਾਬ ਸਰਕਾਰ ਖੁਦ ਸਾਂਭੇਗੀ ਕਮਾਨ, ਦੇਸ਼-ਵਿਦੇਸ਼ ਤੋਂ ਆਉਣਗੇ ਡੈਲੀਗੇਟ


ਦੋਸ਼ੀ ਦੇ ਸਾਥੀ ਨੂੰ ਪਹਿਲਾਂ ਹੀ ਕੀਤਾ ਜਾ ਚੁੱਕਿਆ ਗ੍ਰਿਫਤਾਰ


ਦੋਸ਼ੀ ਦੇ ਸਾਥੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਤੋਂ ਪਹਿਲਾਂ ਉਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਕਿ ਇਸ ਗੱਲ ਦੀ ਜਾਣਕਾਰੀ ਕਾਉਂਟਰ ਇੰਟੈਲੀਜੈਂਸ ਨੂੰ ਲੱਗ ਗਈ ਸੀ। ਇਸ ਤੋਂ ਬਾਅਦ ਇੰਟੈਲੀਜੈਂਸ ਨੇ ਕਾਰਵਾਈ ਕਰਦਿਆਂ ਹੋਇਆਂ ਬਠਿੰਡਾ ਚੌਂਕ ਮਲੋਟ ਤੇ ਨਾਕਾਬੰਦੀ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।


 ਦੋਸ਼ੀ ਨੂੰ ਅਦਾਲਤ ਚ ਪੇਸ਼ ਕਰਕੇ ਲਿਆ ਜਾਵੇਗਾ ਰਿਮਾਂਡ


ਇਸ ਸਬੰਧੀ ਮਾਮਲਾ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਵਿੱਚ ਦਰਜ  ਕੀਤਾ ਗਿਆ ਹੈ। ਜਿਸ ਤੋਂ ਬਾਅਦ ਸਟੇਟ ਸਪੈਸ਼ਲ ਸੈਲ ਵਲੋਂ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਸ ਮਾਮਲੇ ਵਿੱਚ ਡੁੰਘਾਈ ਨਾਲ ਜਾਂਚ ਕੀਤੀ ਜਾ ਸਕੇ।


ਨੌਜਵਾਨ ਦੇ ਗੈਂਗਸਟਰਾਂ ਨਾਲ ਸਬੰਧ


ਜਦਕਿ ਦੂਜੇ ਪਾਸੇ ਕਾਊਂਟਰ ਇੰਟੈਲੀਜੈਂਸ ਇੰਸਪੈਕਟਰ ਕੁਲਵੰਤ ਸਿੰਘ ਅਨੁਸਾਰ ਅਮਰੀਕਾ 'ਚ ਬੈਠੇ ਵਿਅਕਤੀ ਦਾ ਸਬੰਧ ਇਕ ਗੈਂਗਸਟਰ ਨਾਲ ਹੈ, ਜਦਕਿ ਫੜੇ ਗਏ ਦੋਸ਼ੀ ਪਹਿਲਾਂ ਹੀ ਵਾਟੇਂਡ ਹਨ, ਜਿਨ੍ਹਾਂ 'ਤੇ ਬੰਦੂਕ ਦੀ ਨੋਕ 'ਤੇ ਕਾਰ ਲੁੱਟਣ ਦੇ ਮਾਮਲੇ ਦਰਜ ਹਨ।


ਇਹ ਵੀ ਪੜ੍ਹੋ: Gurdaspur News : ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਕੀਤਾ ਜਾਮ