ਫਿਰੋਜ਼ਪੁਰ: ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਖਤ ਹਦਾਇਤਾਂ ਜਾਰੀ ਹੋ ਰਹੀਆਂ ਹਨ। ਇਸ ਦੇ ਨਾਲ ਹੀ ਸਰਕਾਰ ਨੇ ਸਖ਼ਤੀ ਨਾਲ ਇਨ੍ਹਾਂ ਹਦਾਇਤਾਂ ਦਾ ਪਾਲਣ ਕਰਨ ਦੇ ਹੁਕਮ ਵੀ ਦਿੱਤੇ ਹਨ ਪਰ ਇਸ ਸਭ ਦੇ ਬਾਵਜੂਦ ਅਜੇ ਵੀ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਲੋਕ ਕੋਰੋਨਾ ਤੋਂ ਸੰਭਲਣ ਦੀ ਕੋਸ਼ਿਸ਼ ਕਰਦੇ ਨਜ਼ਰ ਨਹੀਂ ਆ ਰਹੇ। ਉਹ ਸਰਕਾਰ ਦੇ ਹੁਕਮਾਂ ਦੀ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ 644 ਐਕਟਿਵ ਕੋਰੋਨਾ ਕੇਸ ਹਨ। ਇਸ ਸਭ ਦੇ ਬਾਵਜੂਦ ਲੋਕਾਂ ਦੀ ਭੀੜ ਆਮ ਥਾਂਵਾਂ 'ਤੇ ਵੇਖਣ ਨੂੰ ਮਿਲਦੀ ਹੈ। ਕੋਰੋਨਾ ਦੀਆਂ ਹਦਾਇਤਾਂ ਦੀ ਕਿਸ ਹੱਦ ਤਕ ਪਾਲਣਾ ਹੋ ਰਹੀ ਹੈ, ਇਹ ਵੇਖਣ ਲਈ ਜਦੋਂ ਏਬੀਪੀ ਸਾਂਝੀ ਦੀ ਟੀਮ ਨੇ ਫਿਰੋਜ਼ਪੁਰ ਸਬਜ਼ੀ ਮੰਡੀ ਜਾ ਕੇ ਦੇਖਿਆ ਤਾਂ ਲੋਕ ਆਮ ਵਾਂਗ ਹੀ ਸਬਜ਼ੀਆਂ ਖਰੀਦ ਰਹੇ ਸੀ। ਇਸ ਦੌਰਾਨ ਮੰਡੀ ਵਿੱਚ ਕਾਫੀ ਭੀੜ ਸੀ। ਸਿਰਫ ਇਹੀ ਨਹੀਂ ਸਗੋਂ ਕਈਆਂ ਨੇ ਤਾਂ ਮਾਸਕ ਤਕ ਨਹੀਂ ਲਾਏ ਹੋਏ ਸੀ।
ਅਜਿਹਾ ਨਹੀਂ ਕਿ ਸਾਨੂੰ ਹਰ ਕੋਈ ਬਗੈਰ ਮਾਸਕ ਹੀ ਨਜ਼ਰ ਆਇਆ। ਕੁਝ ਸੀ ਜਿਨ੍ਹਾਂ ਨੇ ਮਾਸਕ ਲਾਇਆ ਸੀ। ਜਦੋਂ 'ਏਬੀਪੀ ਸਾਂਝਾ' ਦੀ ਟੀਮ ਨੇ ਇਨ੍ਹਾਂ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣਾ ਧਿਆਨ ਰੱਖ ਰਹੇ ਹਾਂ।
ਉੱਥੇ ਹੀ ਜਦੋਂ ਸਾਡੀ ਟੀਮ ਸਿਵਲ ਹਸਪਤਾਲ ਗਈ ਤਾਂ ਲੋਕ ਦਵਾਈਆ ਲੈਣ ਲਈ ਲਾਈਨ ਵਿੱਚ ਲੱਗੇ ਹੋਏ ਸੀ ਤੇ ਇੱਥੇ ਕਿਸੇ ਤਰ੍ਹਾਂ ਦੀ ਕੋਈ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਹੋ ਰਹੀ ਸੀ। ਇਸ ਦੇ ਨਾਲ ਹੀ ਜੱਚਾ ਬੱਚਾ ਵਾਰਡ 'ਚ ਵੀ ਮਹਿਲਾਵਾਂ ਦੀ ਕਾਫੀ ਭੀੜ ਦਿਖਾਈ ਦਿੱਤੀ।
ਇਸ ਤੋਂ ਬਾਅਦ ਟੀਮ ਨੇ ਬੱਸ ਸਟੈਂਡ ਜਾ ਕੇ ਦੇਖਿਆ ਤਾਂ ਬਸ ਸਟੈਂਡ ਵਿੱਚ ਵੀ ਬਾਕੀ ਥਾਂਵਾਂ ਵਰਗਾ ਨਜ਼ਾਰਾ ਹੀ ਵੇਖਣ ਨੂੰ ਮਿਲਿਆ। ਇੱਥੇ ਵੀ ਲੋਕਾਂ ਦੀ ਕਾਫੀ ਭੀੜ ਸੀ ਤੇ ਕਈਆਂ ਨੇ ਮਾਸਕ ਪਾਇਆ ਹੋਇਆ ਸੀ ਤੇ ਕਈਆਂ ਨੇ ਨਹੀਂ।
ਇਹ ਵੀ ਪੜ੍ਹੋ: ਵੱਡਾ ਖੁਲਾਸਾ! ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਧਮਕਾ ਰਹੇ ਸੀ ਸੁਖਬੀਰ ਬਾਦਲ? ਚਲਾਨ ਪੇਸ਼ ਕਰਨ ਦੀ ਕੀਤੀ ਸੀ ਸਿਫਾਰਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904