Punjab News: ਫਾਜ਼ਿਲਕਾ 'ਚ ਸੜਕ 'ਤੇ ਦੋ ਧਿਰਾਂ ਵਿਚਾਲੇ ਹੋ ਰਹੀ ਲੜਾਈ ਨੂੰ ਦੇਖਣਾ ਇੱਕ ਨੌਜਵਾਨ ਨੂੰ ਕਾਫੀ ਮਹਿੰਗਾ ਪੈ ਗਿਆ। ਜਦੋਂ ਦੋਵਾਂ ਧਿਰਾਂ ਵਿਚਾਲੇ ਇੱਟਾਂ-ਪੱਥਰ ਚੱਲ ਰਹੇ ਸੀ ਤਾਂ ਇੱਕ ਧਿਰ ਨੇ ਨੌਜਵਾਨ ਨੂੰ ਦੂਜੀ ਧਿਰ ਦਾ ਸਮਝ ਕੇ ਬੁਰੀ ਤਰ੍ਹਾਂ ਕੁੱਟ ਧਰਿਆ। ਹਮਲਾਵਰਾਂ ਨੇ ਉਸ ਦਾ ਹੱਥ ਤਿੰਨ ਥਾਵਾਂ ਤੋਂ ਤੋੜ ਦਿੱਤਾ। 


ਪਿੰਡ ਘੱਲੂ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੜਕ 'ਤੇ ਲੋਹੇ ਦੀ ਰਾਡ ਨਾਲ ਵਾਰ ਕਰਕੇ ਉਸ ਦਾ ਹੱਥ ਤਿੰਨ ਥਾਵਾਂ 'ਤੇ ਤੋੜ ਦਿੱਤਾ ਗਿਆ। ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਸਿਰ ਵੀ ਪਾੜ ਦਿੱਤਾ ਗਿਆ। ਇਸ ਕਾਰਨ ਪੀੜਤ ਨੌਜਵਾਨ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਸਦਰ ਕੋਲ ਕੀਤੀ ਹੈ। ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।



ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਪਿੰਡ ਘੱਲੂ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦਿਹਾੜੀਦਾਰ ਹੈ ਤੇ ਮਿਹਨਤ-ਮਜ਼ਦੂਰੀ ਕਰਦਾ ਹੈ। ਉਹ ਆਪਣੀ ਭੈਣ ਨੂੰ ਪਿੰਡ ਆਜ਼ਮਵਾਲਾ 'ਚ ਲੈਣ ਗਿਆ ਸੀ। ਰਸਤੇ 'ਚ ਦੋ ਧਿਰਾਂ ਆਪਸ 'ਚ ਲੜ ਰਹੀਆਂ ਸਨ। ਫਿਰ ਦੋਵਾਂ ਪਾਸਿਆਂ ਤੋਂ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਹੋ ਗਏ। ਜਦੋਂ ਉਸ ਨੂੰ ਇੱਟ ਵੱਜੀ ਤਾਂ ਉਹ ਭੱਜਣ ਲੱਗਾ।



ਇੱਕ ਧਿਰ ਨੇ ਉਸ ਨੂੰ ਦੂਜੀ ਧਿਰ ਦਾ ਸਮਝ ਕੇ ਉਸ ਦੀ ਜ਼ਬਰਦਸਤੀ ਕੁੱਟਮਾਰ ਕੀਤੀ। ਉਨ੍ਹਾਂ ਨੇ ਲੋਹੇ ਦੀ ਰਾਡ ਨਾਲ ਤਿੰਨ ਥਾਵਾਂ ’ਤੇ ਉਸ ਦਾ ਹੱਥ ਤੋੜ ਦਿੱਤਾ। ਪੀੜਤ ਨੇ ਦੱਸਿਆ ਕਿ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ ਗਿਆ। ਪੀੜਤ ਦਾ ਕਹਿਣਾ ਹੈ ਕਿ ਉਸ ਦੇ ਸਿਰ ਵਿੱਚ ਕਰੀਬ 11 ਟਾਂਕੇ ਲੱਗੇ ਹਨ। ਉਸ ਦਾ ਇਲਾਜ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।