Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ ਫਿਰੌਤੀ ਨਾ ਦੇਣ 'ਤੇ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਬਦਮਾਸ਼ਾਂ ਨੇ ਪੱਥਰਾਅ ਵੀ ਕੀਤਾ। ਇਹ ਘਟਨਾ ਇੱਕ ਗੈਂਗਸਟਰ ਵੱਲੋਂ ਵਾਰ-ਵਾਰ ਫਿਰੌਤੀ ਮੰਗਣ ਅਤੇ ਪੈਸੇ ਨਾ ਮਿਲਣ ਤੋਂ ਬਾਅਦ ਹੋਈ।

Continues below advertisement

ਗੈਂਗਸਟਰਾਂ ਨੇ ਦਿੱਤੀ ਸੀ ਧਮਕੀ

Continues below advertisement

ਘਟਨਾ ਦੀ ਇੱਕ ਵੀਡੀਓ ਅਤੇ ਗੈਂਗਸਟਰ ਵੱਲੋਂ ਧਮਕੀ ਭਰੀ ਆਡੀਓ ਕਾਲ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਘਟਨਾ ਦੌਰਾਨ ਸ਼ੋਅਰੂਮ ਵਿੱਚ ਰਾਤ ਦੀ ਡਿਊਟੀ 'ਤੇ ਤਾਇਨਾਤ ਇੱਕ ਬਜ਼ੁਰਗ ਚੌਕੀਦਾਰ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਦੋਸ਼ ਹੈ ਕਿ ਹਮਲਾਵਰਾਂ ਨੇ ਗੋਲੀਆਂ ਚਲਾਈਆਂ, ਪਰ ਚੌਕੀਦਾਰ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਆਪਣੀ ਜਾਨ ਬਚਾਈ।

ਪੀੜਤ ਨੂੰ ਵਾਰ-ਵਾਰ ਆ ਰਹੀਆਂ ਸੀ ਧਮਕੀ ਭਰੀਆਂ ਕਾਲਾਂ

ਪੀੜਤ ਕਾਰੋਬਾਰੀ ਕੰਵਲਪ੍ਰੀਤ ਸਿੰਘ ਦੇ ਅਨੁਸਾਰ ਉਸ ਨੂੰ ਦੀਵਾਲੀ ਤੋਂ ਹੀ ਵਿਦੇਸ਼ੀ ਨੰਬਰਾਂ ਤੋਂ ਵਾਰ-ਵਾਰ ਕਾਲ ਆ ਰਹੇ ਸਨ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਕਾਲ ਕਰਨ ਵਾਲਿਆਂ ਨੇ ਸਪੱਸ਼ਟ ਤੌਰ 'ਤੇ ਉਸ ਨੂੰ ਜਾਨ ਤੋਂ ਮਾਰਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ।

ਪੀੜਤ ਨੇ ਦੱਸਿਆ ਕਿ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਅਮਨ ਗੋਟਾ ਵਜੋਂ ਕੀਤੀ ਅਤੇ ਕਈ ਕਤਲਾਂ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ। ਧਮਕੀ ਭਰੀਆਂ ਕਾਲਾਂ ਬਾਅਦ ਕਈ ਦਿਨਾਂ ਤੱਕ ਜਾਰੀ ਰਹੀਆਂ।

14 ਦਸੰਬਰ ਨੂੰ ਆਈ ਆਖਰੀ ਕਾਲ ਵਿੱਚ ਸਾਫ਼-ਸਾਫ਼ ਕਿਹਾ ਗਿਆ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਅਤੇ ਉਸਾਰੀ ਅਧੀਨ ਰੈਸਟੋਰੈਂਟ ਨੂੰ ਅੱਗ ਲਗਾ ਦਿੱਤੀ ਜਾਵੇਗੀ। ਇਹ ਵੀ ਖੁਲਾਸਾ ਹੋਇਆ ਹੈ ਕਿ ਫੋਨ ਕਰਨ ਵਾਲਿਆਂ ਕੋਲ ਪੀੜਤ ਦੇ ਘਰ, ਵਾਹਨਾਂ ਅਤੇ ਕਾਰੋਬਾਰ ਨਾਲ ਸਬੰਧਤ ਪੂਰੀ ਜਾਣਕਾਰੀ ਸੀ।

ਪੀੜਤ ਦੇ ਅਨੁਸਾਰ, ਪੰਜ ਜਾਂ ਛੇ ਨੌਜਵਾਨ ਰਾਤ ਨੂੰ ਬੁਲੇਟ ਅਤੇ ਸਪਲੈਂਡਰ ਬਾਈਕ 'ਤੇ ਆਏ। ਉਨ੍ਹਾਂ ਨੇ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਅਤੇ ਫਿਰ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।