ਚਲਦੇ ਟਰੱਕ ਨੂੰ ਲੱਗੀ ਅੱਗ, ਮੁਸ਼ਕਿਲ ਨਾਲ ਬਚਾਈ ਡ੍ਰਾਈਵਰ ਦੀ ਜਾਨ
ਏਬੀਪੀ ਸਾਂਝਾ | 16 Oct 2019 12:10 PM (IST)
ਸੰਗਰੂਰ ਦੇ ਭਵਾਨੀਗੜ੍ਹ ‘ਚ ਨੈਸ਼ਨਲ ਹਾਈਵੇਅ-7 ‘ਤੇ ਓਵਰ-ਬ੍ਰਿਜ ‘ਤੇ ਚਲਦੇ ਟਰੱਕ ਨੂੰ ਅੱਗ ਲੱਗ ਗਈ। ਇਹ ਟਰੱਕ ਲਾਲੜੂ ਤੋਂ ਮੰਡੀ ਡੱਬਵਾਲੀ ਜਾ ਰਿਹਾ ਸੀ। ਅੱਗ ਲੱਗਣ ਨਾਲ ਟਰੱਕ ਸੜ੍ਹ ਕੇ ਸਵਾਹ ਹੋ ਗਿਆ।
ਭਵਾਨੀਗੜ੍ਹ: ਸੰਗਰੂਰ ਦੇ ਭਵਾਨੀਗੜ੍ਹ ‘ਚ ਨੈਸ਼ਨਲ ਹਾਈਵੇਅ-7 ‘ਤੇ ਓਵਰ-ਬ੍ਰਿਜ ‘ਤੇ ਚਲਦੇ ਟਰੱਕ ਨੂੰ ਅੱਗ ਲੱਗ ਗਈ। ਇਹ ਟਰੱਕ ਲਾਲੜੂ ਤੋਂ ਮੰਡੀ ਡੱਬਵਾਲੀ ਜਾ ਰਿਹਾ ਸੀ। ਅੱਗ ਲੱਗਣ ਨਾਲ ਟਰੱਕ ਸੜ੍ਹ ਕੇ ਸਵਾਹ ਹੋ ਗਿਆ ਅਤੇ ਟਰੱਕ ‘ਚ ਸਵਾਰ ਦੋ ਲੋਕਾਂ ਦੀ ਜਾਨ ਮੁਸ਼ਕਿਲ ਨਾਲ ਬਚਾਈ ਗਈ। ਅੱਗ ਬੁਝਾਉ ਮਹਿਕਮੇ ਨੂੰ ਇਸ ਦੀ ਜਾਣਕਾਰੀ ਦੇਣ ਤੋਂ ਬਾਅਦ ਵੀ ਇੱਕ ਘੰਟੇ ਤਕ ਮੌਕੇ ‘ਤੇ ਕੋਈ ਨਹੀਂ ਪਹੁੰਚਿਆ। ਟਰੱਕ ਓਵਰ ਬ੍ਰਿਜ਼ ‘ਤੇ ਹੋਣ ਕਾਰਨ ਚੰਡੀਗੜ੍ਹ ਤੋਂ ਸੰਗਰੂਰ-ਸੁਨਾਮ ਅਤੇ ਬਠਿੰਡਾ ਤੋਂ ਪਟਿਆਲਾ ਨੂੰ ਜਾਣ ਵਾਲੇ ਟ੍ਰੈਫਿਕ ਦਾ ਰੂਟ ਬਦਲ ਗਿਆ।