ਪਠਾਨਕੋਟ ਰੇਲਵੇ ਸਟੇਸ਼ਨ 'ਤੇ ਜ਼ਬਰਦਸਤ ਅੱਗ, ਵੱਡੇ ਨੁਕਸਾਨ ਤੋਂ ਬਚਾਅ
ਏਬੀਪੀ ਸਾਂਝਾ | 01 Jun 2019 09:21 PM (IST)
ਲੱਕੜ ਅਤੇ ਤੇਲ ਦੇ ਖਾਲੀ ਡਰੰਮਾਂ ਵਿੱਚ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਛੇਤੀ ਹੀ ਭਾਂਬੜ ਦਾ ਰੂਪ ਧਾਰ ਗਈ। ਇਹ ਦੇਖਦੇ ਹੋਏ ਪ੍ਰਸ਼ਾਸਨ ਨੇ ਕੁਆਰਟਰਾਂ ਨੂੰ ਖਾਲੀ ਕਰਵਾ ਲਿਆ।
ਪਠਾਨਕੋਟ: ਇੱਥੋਂ ਦੇ ਰੇਲਵੇ ਸਟੇਸ਼ਨ 'ਤੇ ਜ਼ਬਰਦਤ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਹਾਲਾਂਕਿ, ਰੇਲਵੇ ਸਟੇਸ਼ਨ ਦੇ ਕੁਆਟਰਾਂ ਨੇੜੇ ਲੱਗੀ ਇਸ ਅੱਗ ਕਾਰਨ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਕਾਰਨ ਕੁਆਟਰਾਂ ਨੇੜੇ ਪਈ ਲੱਕੜ ਅਤੇ ਤੇਲ ਦੇ ਖਾਲੀ ਡਰੰਮਾਂ ਵਿੱਚ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਛੇਤੀ ਹੀ ਭਾਂਬੜ ਦਾ ਰੂਪ ਧਾਰ ਗਈ। ਇਹ ਦੇਖਦੇ ਹੋਏ ਪ੍ਰਸ਼ਾਸਨ ਨੇ ਕੁਆਰਟਰਾਂ ਨੂੰ ਖਾਲੀ ਕਰਵਾ ਲਿਆ। ਫਾਇਰ ਬ੍ਰਿਗੇਡ ਨੇ ਦੋ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਇਸ ਅੱਗ 'ਤੇ ਕਾਬੂ ਪਾ ਲਿਆ।