Punjab News: ਨਵਾਂਸ਼ਹਿਰ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਬਲਾਕ ਦੇ ਪਿੰਡ ਛਡੋਰੀ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਘਰ 'ਤੇ ਗੋਲੀਆਂ ਚਲਾਈਆਂ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਲਵੀਰ ਪੁੱਤਰ ਨਿਰੰਜਨ ਸਿੰਘ ਛਡੋਰੀ ਨੇ ਕਿਹਾ ਕਿ ਉਹ ਰਾਤ ਨੂੰ ਆਪਣੇ ਘਰ ਵਿੱਚ ਟੀਵੀ ਦੇਖ ਰਿਹਾ ਸੀ। ਰਾਤ ਲਗਭਗ 10:30 ਵਜੇ ਅਚਾਨਕ ਪਟਾਕਿਆਂ ਦੀ ਆਵਾਜ਼ ਆਈ ਅਤੇ ਮੈਂ ਅਤੇ ਮੇਰੇ ਪੁੱਤਰ ਨੇ ਕੰਧ ਤੋਂ ਸੜਕ ਵੱਲ ਦੇਖਿਆ ਪਰ ਸਾਨੂੰ ਕੁਝ ਦਿਖਾਈ ਨਹੀਂ ਦਿੱਤਾ।

Continues below advertisement

ਸਾਨੂੰ ਲੱਗਿਆਂ ਕਿ ਕਿਸੇ ਨੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਏ ਹਨ। ਅਸੀਂ ਸਾਰੇ ਸੌਂ ਗਏ। ਸਵੇਰੇ ਜਦੋਂ ਉਸਦੀ ਪਤਨੀ ਘਰ ਦਾ ਕੰਮ ਕਰਨ ਲਈ ਉੱਠੀ ਤਾਂ ਝਾੜੂ ਮਾਰਨ ਲੱਗੀ ਤਾਂ ਉਸ ਨੇ ਦੇਖਿਆ ਕਿ ਕਾਰ ਦੇ ਟਾਇਰ ਦੇ ਨੇੜੇ ਗੋਲੀ ਵਰਗੀ ਕੋਈ ਚੀਜ਼ ਪਈ ਸੀ।

Continues below advertisement

ਮੇਰੀ ਪਤਨੀ ਛੇਤੀ-ਛੇਤੀ ਆਈ ਅਤੇ ਉਸ ਨੇ ਸਾਨੂੰ ਜਗਾਇਆ। ਜਦੋਂ ਅਸੀਂ ਬਾਹਰ ਦੇਖਿਆ ਤਾਂ ਅਸੀਂ ਇੱਕ ਗੋਲੀ ਗੇਟ ਵਿੱਚ ਫਸੀ ਹੋਈ ਸੀ ਅਤੇ ਦੂਜੀ ਗੋਲੀ ਉਨ੍ਹਾਂ ਦੇ ਗੇਟ ਵਿੱਚ ਫਸੀ ਹੋਈ ਸੀ। ਅਸੀਂ ਡਰ ਗਏ ਅਤੇ ਗੁਆਂਢੀਆਂ ਨੂੰ ਦੱਸਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਪੋਜੇਵਾਲ ਪੁਲਿਸ ਨੇ ਦੋਵੇਂ ਗੋਲੀਆਂ ਦੇ ਖੋਲ ਜ਼ਬਤ ਕਰ ਲਏ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਅਸੀਂ ਐਸਐਚਓ ਪੋਜੇਵਾਲ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਦੋਸ਼ੀ ਜਲਦੀ ਹੀ ਫੜ ਲਏ ਜਾਣਗੇ। ਇਸ ਘਟਨਾ ਨਾਲ ਪਿੰਡ ਵਿੱਚ ਡਰ ਦਾ ਮਾਹੌਲ ਹੈ।