ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਿਲੀ ਬੋਦਲਾ 'ਚ ਠੀਕਰੀ ਪਿਹਰਾ ਦੇ ਰਹੇ ਦੋ ਨੌਜਵਾਨਾਂ ਤੇ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ।ਇਹ ਘਟਨਾ ਬੇਤੀ ਰਾਤ ਕਰੀਬ ਅੱਠ ਵਜੇ ਦੀ ਸੀ।

ਬੀਤੀ ਰਾਤ ਪਿੰਡ ਕਿਲੀ ਬੋਦਲਾ ਦੇ ਨੌਜਵਾਨਾਂ ਵੱਲੋਂ ਪਿੰਡ ਵਿੱਚ ਦਾਖਲ ਹੋ ਰਹੀ ਸਕਾਰਪੀਓ ਗੱਡੀ ਨੂੰ ਰੋਕਣਾ ਭਾਰੀ ਪਿਆ ਗਿਆ। ਨੌਜਵਾਨਾਂ ਨੇ ਦੱਸਿਆ ਕਿ ਜਦੋਂ ਸਕਾਰਪੀਓ ਨੂੰ ਰੋਕ ਕੇ ਬਾਹਰੋਂ-ਬਾਰ ਜਾਣ ਲਈ ਕਿਹਾ ਤਾਂ ਤਹਿਸ਼ ਵਿੱਚ ਆਏ ਸਕਾਰਪੀਓ ਸਵਾਰਾਂ ਨੇ ਸਿੱਧੇ ਫਾਇਰ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ 'ਚ ਜੱਜ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਜੱਜ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਅਪੀਲ ਹੈ ਕਿ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇ ਚਲਦਿਆਂ ਲੋਕ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਹੇ ਹਨ। ਗੱਡੀ ਸਵਾਰਾਂ ਵੱਲੋਂ ਕੀਤੀ ਫਾਈਰਿੰਗ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਜੱਜ ਸਿੰਘ ਸਮੇਤ ਪਿੰਡ ਦੇ ਨੌਜਵਾਨ ਬੀਤੀ ਰਾਤ ਪਿੰਡ ਦੇ ਬਾਹਰ ਖੜ੍ਹੇ ਸਨ, ਜਦੋਂ ਪਿੰਡ ਵਿੱਚ ਵੜ੍ਹਦੀ ਸਕਾਰਪੀਓ ਨੂੰ ਪਿੰਡ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ ਤਾਂ ਤਹਿਸ਼ ਵਿੱਚ ਸਕਾਰਪੀਓ ਸਵਾਰਾਂ ਨੇ ਜਿਥੇ ਸਿੱਧੇ ਫਾਈਰ ਕੀਤੇ, ਉਥੇ ਮਾਰ ਦੇਣ ਦੀ ਨੀਅਤ ਨਾਲ ਗੱਡੀ ਵੀ ਉਪਰ ਚੜਾਉਣ ਦਾ ਯਤਨ ਕੀਤਾ।

ਪਿੰਡ ਕਿਲੀ ਬੋਦਲਾ ਵਿਖੇ ਹੋਏ ਕਤਲ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮ੍ਰਿਤਕ ਜੱਜ ਸਿੰਘ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।