ਬ੍ਰੇਕਿੰਗ: ਮੋਗਾ ਨੇੜਲੇ ਕਸਬੇ ਕੋਟ ਈਸੇ ਖਾਂ ਦੇ ਇੱਕ ਵਿਆਹ ਸਮਾਗਮ ਵਿੱਚ ਗੋਲੀ ਚੱਲ਼ਣ ਨਾਲ ਭਾਜੜਾਂ ਪੈ ਗਈਆਂ। ਇਸ ਦੌਰਾਨ ਗੋਲੀ ਲੱਗਣ ਨਾਲ ਡੀਜੇ ਵਾਲੇ ਮੁੰਡੇ ਦੀ ਮੌਤ ਹੋ ਗਈ।
ਦਰਅਸਲ ਵਿਆਹ ਵਿੱਚ ਸ਼ਰਾਬ ਪੀ ਕੇ ਮੁੰਡੇ ਨੱਚ ਰਹੇ ਸੀ। ਇਸ ਦੌਰਾਨ ਨਸ਼ੇ ਦੇ ਲੋਰ ਵਿੱਚ ਉਹ ਫਾਇਰਿੰਗ ਕਰਨ ਲੱਗ ਪਏ। ਅਚਾਨਕ ਗੋਲੀ ਡੀਜੇ ਵਾਲੇ ਮੁੰਡੇ ਨੂੰ ਜਾ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।