ਮਾਛੀਵਾੜਾ ਸਾਹਿਬ ਦੇ ਨਜ਼ਦੀਕ ਪਿੰਡ ਪੰਜੇਟਾ ਵਿੱਚ ਜੱਜ ਦੇ ਗੰਨਮੈਨ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਲਜ਼ਾਮ ਹੈ ਕਿ ਗੁਆਂਢੀ ਪਿਓ-ਪੁੱਤਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਗੱਡੀ ਚੜਾਉਣ ਦੀ ਕੋਸ਼ਿਸ਼ ਹੋਈ,ਜਖਮੀ ਪਿਓ-ਪੁੱਤ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਜਖਮੀ ਦੀ ਪੱਛਾਣ ਜਗਦੀਪ ਸਿੰਘ ਉਸ ਦੇ ਪੁੱਤਰ ਰਮਨਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ।


ਰਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਮੁਲਜ਼ਮ ਪਵਿੱਤਰ ਸਿੰਘ ਉਸ ਦਾ ਗੁਆਂਢੀ ਹੈ । ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ ਅਤੇ ਸਮਰਾਲਾ ਵਿੱਚ ਤਾਇਨਾਤ ਹੈ ਅਤੇ ਜੱਜ ਦਾ ਗੰਨਮੈਨ ਹੈ । ਰਮਨਪ੍ਰੀਤ ਦੇ ਮੁਤਾਬਿਕ ਤਇਹ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਵਿੱਤਰ ਸਿੰਘ ਨੇ ਗੱਡੀ ਨੂੰ ਟੱਕਰ ਮਾਰੀ ਪਰ ਉਨ੍ਹਾਂ ਨੂੰ ਖੇਤਾਂ ਵਿੱਚ ਡਿੱਗਾ ਦਿੱਤਾ । ਇਸ ਦੇ ਬਾਅਦ ਪਵਿੱਤਰ ਸਿੰਘ ਫਰਾਰ ਹੋ ਗਿਆ । ਜਦੋਂ ਉਹ ਖੇਤ ਵਿੱਚ ਆਪਣੇ ਪਿਤਾ ਜਗਦੀਪ ਸਿੰਘ ਦੇ ਕੋਲ ਗਿਆ ਤਾਂ ਉਸ ਦੇ ਪਿਤਾ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣ ਲੈਕੇ ਗਏ ਅਤੇ ਰਸਤੇ ਵਿੱਚ ਹੀ ਪਵਿੱਤਰ ਸਿੰਘ ‘ਤੇ ਉਨ੍ਹਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ।


ਇਲਜ਼ਾਮ ਹਨ ਕਿ ਉਸ ਨੇ ਆਪਣੀ ਸਰਕਾਰੀ ਪਸਤੌਲ ਤੋਂ ਫਾਇਰਿੰਗ ਕੀਤੀ ਹੈ । ਉਸ ਨੂੰ 2 ਗੋਲੀਆਂ ਲੱਗੀਆਂ ਹਨ । ਉਸ ਦੇ ਪਿਤਾ ਦੇ ਸਿਰ ‘ਤੇ ਪਸਤੌਲ ਮਾਰੀ ਗਈ । ਜਦੋਂ ਉਨ੍ਹਾਂ ਨੇ ਪਵਿੱਤਰ ਤੋਂ ਪਸਤੌਲ ਫੜਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਗੋਲੀ ਚੱਲ ਗਈ, ਉੱਥੇ ਲੋਕ ਇਕੱਠੇ ਹੋ ਗਏ । ਜਿਸ ਦੇ ਬਾਅਦ ਮੁਲਜ਼ਮ ਫਰਾਰ ਹੋ ਗਿਆ । ਰਮਨਪ੍ਰੀਤ ਸਿੰਘ ਦੇ ਪਿਤਾ ਜਗਦੀਪ ਸਿੰਘ ਨੇ ਕਿਹਾ ਦੀ ਪਵਿੱਤਰ ਸਿੰਘ ਨਾਲ ਕੋਈ ਰੰਜਿਸ਼ ਨਹੀਂ ਹੈ ਫਿਰ ਵੀ ਪਤਾ ਨਹੀਂ ਕਿਉਂ ਫਾਇਰਿੰਗ ਕੀਤੀ ।


ਸਿਵਲ ਹਸਪਤਾਲ ਵਿੱਚ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਰਮਨਪ੍ਰੀਤ ਦੇ ਸਿਰ ‘ਤੇ ਗੋਲੀ ਲੱਗੀ ਹੈ । ਉਸ ਦੇ ਪਿਤਾ ਜਗਦੀਪ ਸਿੰਘ ਦੇ ਸਿਰ ਤੇ ਸੱਟ ਆਈ ਹੈ । ਦੋਵਾਂ ਦਾ ਇਲਾਜ ਸਿਵਿਲ ਹਸਵਤਾਲ ਚੱਲ ਰਿਹਾ ਹੈ । ਕੂਮਕਲਾਂ ਦੇ ਐੱਸਐੱਚਓ ਜਗਦੇਵ ਸਿੰਘ ਨੇ ਦੱਸਿਆ ਜਖਮੀਆਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।