ਫਿਰੋਜ਼ਪੁਰ: ਬੀਐਸਐਫ ਤੇ ਪੁਲਿਸ ਨੇ ਸਰਹੱਦ ਪਾਰੋਂ ਆਈ 68 ਕਰੋੜ ਦੀ ਹੈਰੋਇਟ ਜ਼ਬਤ ਕੀਤੀ ਹੈ। ਕੌਮਾਂਤਰੀ ਸਰਹੱਦ ਦੀ ਬੀਓਪੀ ਡੀਆਰਡੀ ਨਾਥ ਚੌਂਕੀ ਇਲਾਕੇ ਵਿੱਚ ਬੀਐਸਐਫ ਤੇ ਪੁਲਿਸ ਨੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ 13 ਕਿਲੋ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਸਾਰਜ ਸਿੰਘ ਨਾਂ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ ਤੇ ਉਸੇ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈ।

ਬਰਾਮਦ ਕੀਤੀ ਹੈਰੋਇਨ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਨਾਰਕੋਟਿਕ ਸੈਲ ਤਰਨਤਾਰਨ ਨੇ ਸਾਰਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਨਿਸ਼ਾਨਦੇਹੀ `ਤੇ ਹੀ ਅੱਜ ਦੀ ਬਰਾਮਦਗੀ ਹੋਈ ਹੈ। ਪੁਲਿਸ ਸਮੇਤ ਦੇਸ਼ ਦੀਆਂ ਹੋਰ ਏਜੰਸੀਆਂ ਵੀ ਉਕਤ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ।

ਸਾਰਜ ਸਿੰਘ ਨੇ ਪੁਛਗਿਛ ਦੌਰਾਨ ਦੱਸਿਆ ਕਿ ਹੂਸੈਨੀਵਾਲਾ ਸਰਹੱਦ ਦੀ ਉਕਤ ਚੌਂਕੀ ਰਾਹੀਂ 13 ਕਿਲੋ 600 ਗ੍ਰਾਮ ਹੈਰੋਇਨ ਆ ਰਹੀ ਹੈ। ਇਸ ਪਿੱਛੋਂ ਫਿਰੋਜ਼ਪੁਰ ਪੁਲਿਸ ਨੇ ਬੀਐਸਐਫ ਨਾਲ ਸੰਪਰਕ ਕਰਕੇ ਉਕਤ ਹੈਰੋਇਨ ਦੀ ਬਰਾਮਦਗੀ ਕੀਤੀ। ਕਾਬੂ ਕੀਤੇ ਮੁਲਜ਼ਮ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।