ਦੱਸ ਦੇਈਏ ਕਿ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਵੀ ਇੱਕ ਔਰਤ ਹੈ। ਕੇਸ਼ਨੀ ਅਤੇ ਉਸ ਦੀਆਂ ਤਿੰਨ ਭੈਣਾਂ ਦੇਸ਼ ਵਿਚ ਅਨੌਖੇ ਮਿਸਾਲ ਹਨ। ਤਿੰਨ ਭੈਣਾਂ, ਤਿੰਨ ਆਈਏਐਸ ਅਧਿਕਾਰੀ ਅਤੇ ਤਿੰਨੋਂ ਹੀ ਹਰਿਆਣਾ ਦੇ ਮੁੱਖ ਸਕੱਤਰ ਰਹਿ ਚੁੱਕਿਆਂ ਹਨ। ਪੰਜਾਬ ਯੂਨੀਵਰਸਿਟੀ ਦੇ ਮਰਹੂਮ ਪ੍ਰੋਫੈਸਰ ਜੇਸੀ ਆਨੰਦ ਦੀਆਂ ਤਿੰਨ ਧੀਆਂ ਇੱਕ-ਇੱਕ ਕਰਕੇ ਆਈਏਐਸ ਅਧਿਕਾਰੀ ਬਣੀਆਂ ਅਤੇ ਫਿਰ ਹਰਿਆਣਾ ਪ੍ਰਸ਼ਾਸਨ ਦੇ ਉੱਚ ਅਹੁਦੇ ’ਤੇ ਪਹੁੰਚਿਆਂ।
ਕੇਸ਼ਨੀ ਦੇ ਨਾਲ-ਨਾਲ ਮੀਨਾਕਸ਼ੀ ਆਨੰਦ ਅਤੇ ਉਰਵਸ਼ੀ ਗੁਲਾਟੀ ਦੋਵੇਂ ਭੈਣਾਂ ਵੀ ਹਰਿਆਣਾ ਦੇ ਮੁੱਖ ਸਕੱਤਰ ਰਹਿ ਚੁੱਕਿਆਂ ਹਨ। ਦੱਸ ਦਈਏ ਕਿ 1966 ਵਿਚ ਹਰਿਆਣਾ-ਪੰਜਾਬ ਤੋਂ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਪੰਜਾਬ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਔਰਤ ਨੇ ਮੁੱਖ ਸਕੱਤਰ ਦਾ ਅਹੁਦਾ ਸੰਭਾਲਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904