ਗੁਰਦਾਸਪੁਰ: ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਮੇਘਾ ਦੇ ਖੇਤਾਂ ਵਿੱਚੋਂ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਬਟਾਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਆਈਜੀ ਬਾਰਡਰ ਰੇਂਜ ਪੰਜਾਬ ਪੁਲਿਸ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਇਲਾਕੇ 'ਚ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਸੀ। ਪੁਲਿਸ ਵੱਲੋਂ ਚਲਾਏ ਇਸ ਸਰਚ ਮੁਹਿੰਮ ਦੌਰਾਨ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਮੇਘਾ ਦੇ ਕਿਸਾਨ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਕਿਸਾਨ ਗੁਰਦੇਵ ਸਿੰਘ ਕੋਲੋਂ ਇਹ ਹੇਰੋਇਨ ਦੀ ਖੇਪ ਬਰਾਮਦ ਕੀਤੀ ਗਈ।
ਕਰੋੜਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋਏ ਲੁਟੇਰੇ ਇੰਝ ਆਏ ਅੜਿੱਕੇ
ਆਈਜੀ ਪਰਮਾਰ ਨੇ ਕਿਹਾ ਕਿ ਕਿਸਾਨ ਨੇ ਹੁਣ ਤਕ ਇਹ ਖੁਲਾਸਾ ਕੀਤਾ ਹੈ ਕਿ ਝੋਨੇ ਦੀ ਕਟਾਈ ਵੇਲੇ ਉਸ ਨੂੰ ਆਪਣੇ ਖੇਤਾਂ ਵਿੱਚੋਂ ਇਹ ਵੱਡੀ ਖੇਪ ਮਿਲੀ ਸੀ ਤੇ ਉਸ ਨੇ ਹੈਰੋਇਨ ਨੂੰ ਲੁੱਕਾ ਦਿੱਤਾ। ਪੁਲਿਸ ਅਧਕਾਰੀ ਨੇ ਅੱਗੇ ਕਿਹਾ ਕਿ ਹੈਰੋਇਨ ਦੀ ਖੇਪ ਜਬਤ ਕਰ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੁਣ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਗੁਰਦੇਵ ਸਿੰਘ ਦੇ ਖੇਤਾਂ 'ਚ ਇਹ ਹੈਰੋਇਨ ਕਿਵੇਂ ਪਹੁਚੀ ਤੇ ਇਹ ਖੇਪ ਅੱਗੇ ਕਿੱਥੇ ਸਪਲਾਈ ਹੋਣੀ ਸੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕਿਸਾਨ ਗੁਰਦੇਵ ਸਿੰਘ ਖਿਲਾਫ ਪਹਿਲਾਂ ਵੀ ਅਸਲਾ ਏਕਟ ਤਹਿਤ ਕੇਸ ਦਰਜ ਹੈ।
ਜਾਅਲੀ TRP ਦਾ ਫੁੱਟਿਆ ਭਾਂਡਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸਰਹੱਦੀ ਖੇਤਾਂ 'ਚੋਂ ਮਿਲੀ 25 ਕਰੋੜ ਦੀ ਹੈਰੋਇਨ
ਏਬੀਪੀ ਸਾਂਝਾ
Updated at:
09 Oct 2020 04:54 PM (IST)
ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਗੁਰਦੇਵ ਸਿੰਘ ਦੇ ਖੇਤਾਂ 'ਚ ਇਹ ਹੈਰੋਇਨ ਕਿਵੇਂ ਪਹੁਚੀ ਤੇ ਇਹ ਖੇਪ ਅੱਗੇ ਕਿੱਥੇ ਸਪਲਾਈ ਹੋਣੀ ਸੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕਿਸਾਨ ਗੁਰਦੇਵ ਸਿੰਘ ਖਿਲਾਫ ਪਹਿਲਾਂ ਵੀ ਅਸਲਾ ਏਕਟ ਤਹਿਤ ਕੇਸ ਦਰਜ ਹੈ।
- - - - - - - - - Advertisement - - - - - - - - -