ਅੰਮ੍ਰਿਤਸਰ: ਸੂਬੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਰਬਿੰਦਰ ਸਿੰਘ ਨੇ ਦੱਸਿਆ ਕਿ ਮੱਧ ਰਾਤਰੀ ਲੰਡਨ ਤੋਂ ਅੰਮ੍ਰਿਤਸਰ ਨੂੰ ਆਉਣ ਵਾਲੀ ਫਲਾਈਟ ਦੇ ਯਾਤਰੀਆਂ ਨੂੰ ਘਰ ਜਾਣ ਲਈ ਭਲਕੇ ਇੰਤਜਾਰ ਕਰਨਾ ਪਵੇਗਾ। ਮਿਲੀ ਜਾਣਕਾਰੀ ਮੁਤਾਬਕ ਕੁਲ 246 ਮੁਸਾਫਰ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ਪੁੱਜਣਗੇ, ਜਿਨ੍ਹਾਂ ਦੇ ਕਾਗਜੀ ਪ੍ਰਕਿਰਿਆ ਪੂਰੀ ਹੁੰਦੇ ਸਾਰ ਹੀ ਟੈਸਟ ਸ਼ੁਰੂ ਕਰ ਦਿੱਤੇ ਜਾਣਗੇ।


ਦੱਸ ਦਈਏ ਕਿ ਸਿਵਲ ਸਰਜਨ ਡਾ. ਰਬਿੰਦਰ ਸਿੰਘ ਨੇ ਏਬੀਪੀ ਸਾਂਝਾ ਦੀ ਟੀਮ ਨਾਲ ਗੱਲ ਕਰਦਿਆਂ ਦੱਸਿਆ ਕਿ ਪਹਿਲੇ ਬੈਚ ‘ਚ 90 ਮੁਸਾਫਰਾਂ ਦੇ ਸੈਂਪਲ ਲੈ ਕੇ ਮੈਡੀਕਲ ਕਾਲਜ ਜਾਂਚ ਲਈ ਭੇਜੇ ਜਾਣਗੇ। ਜਿਸ ਦੀ ਰਿਪੋਰਟ ਆਊਣ ਤੋਂ ਬਾਅਦ ਪੌਜ਼ੇਟਿਵ ਆਉਣ ਵਾਲੇ ਮੁਸਾਫ਼ਰਾਂ ਨੂੰ ਆਇਸੋਲੇਟ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀ ਰਿਪੋਰਟ ਨੈਗੇਟਿਵ ਆਵੇਗੀ ਉਨ੍ਹਾਂ ਮੁਸਾਫਰਾਂ ਨੂੰ ਘਰ ਜਾਣ ਦੀ ਇਜਾਜਤ ਹੋਵੇਗੀ।



ਕੋਰੋਨਾਵਾਇਰਸ ਦੇ ਬ੍ਰਿਟੇਨ ‘ਚ ਮਿਲੇ ਨਵੇਂ ਸਟ੍ਰੋਕ ਮਗਰੋਂ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਹਤ ਵਿਭਾਗ ਵੱਲੋਂ ਸਾਰੇ ਮੁਸਾਫਰਾਂ ਦੇ ਭਲਕੇ ਟੈਸਟ ਹੋਣਗੇ। ਇਹ ਟੈਸਟ ਆਰਟੀਪੀਸੀਆਰ ਹੋਵੇਗਾ, ਜਿਸ ‘ਤੇ ਆਮ ਟੈਸਟ ਨਾਲੋਂ ਵੱਧ ਸਮਾਂ ਲੱਗਦਾ ਹੈ।

ਸਿਹਤ ਕਰਮਚਾਰੀ ਫਲਾਈਟ ਤੋਂ ਉਤਰਨ ਸਾਰ ਮੁਸਾਫਰਾਂ ਦੇ ਇਹ ਟੈਸਟ ਕਰਨਗੇ, ਪਰ ਟੈਸਟ ਦੀਆਂ ਰਿਪੋਰਟਾਂ 7-8 ਘੰਟੇ ਦਾ ਸਮਾਂ ਲੱਗਣ ਦਾ ਅਨੁਮਾਨ ਹੈ। ਸਿਵਲ ਸਰਜਨ ਰਬਿੰਦਰ ਸਿੰਘ ਨੇ ਮੁਸਾਫਰਾਂ ਨੂੰ ਅਤੇ ਉਨਾਂ ਦੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904