ਚੰਡੀਗੜ੍ਹ: ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ, ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ 25 ਮਈ, 2020 ਤੋਂ ਮੁੜ ਉਡਾਣਾ ਲਈ ਸ਼ੁਰੂ। ਸੋਮਵਾਰ ਨੂੰ 13 ਉਡਾਣਾਂ ਭਰਨਗੀਆਂ ਉਡਾਨ।



ਇਸ ਦੌਰਾਨ ਚੰਦੀਗੜ੍ਹ ਤੋਂ ਸ਼੍ਰੀਨਗਰ, ਲੇਹ, ਦਿੱਲੀ, ਮੁੰਬਈ-ਬੰਗਲੁਰੂ, ਅਹਿਮਦਾਬਾਦ ਅਤੇ ਧਰਮਸ਼ਾਲਾ ਲਈ ਉਡਾਣਾਂ ਚੱਲਣਗੀਆਂ।ਜ਼ਿਕਰਯੋਗ ਗੱਲ ਇਹ ਵੀ ਹੈ ਕਿ ਦੋ ਉਡਾਣਾਂ ਰਾਤ ਦੇ ਸਮੇਂ ਕਰਫਿਊ ਆਵਰਜ਼ 'ਚ ਵੀ ਉਡਣਗੀਆਂ।ਯਾਨੀ ਸ਼ਾਮ ਸੱਤ ਵਜੇ ਤੋਂ ਬਾਅਦ ਲੈਂਡਿੰਗ ਅਤੇ ਡਿਪਾਰਚਰ ਵੀ ਹੋਵੇਗਾ।