Punjab News: ਭਾਖੜਾ ਡੈਮ ਦੇ ਹਰੇਕ ਫਲੱਡ ਗੇਟ ਨੂੰ ਇੱਕ-ਇੱਕ ਫੁੱਟ ਹੋਰ ਖੋਲ੍ਹ ਦਿੱਤਾ ਗਿਆ ਹੈ। ਪਹਿਲਾਂ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਦੋ-ਦੋ ਫੁੱਟ ਖੋਲ੍ਹੇ ਗਏ ਸਨ, ਪਰ ਹੁਣ ਇਹ ਫਲੱਡ ਗੇਟ ਤਿੰਨ-ਤਿੰਨ ਫੁੱਟ ਖੋਲ੍ਹ ਦਿੱਤੇ ਗਏ ਹਨ।
ਅੱਜ ਸਵੇਰੇ 7:00 ਵਜੇ ਤੋਂ 9:00 ਵਜੇ ਤੱਕ ਬੀਬੀਐਮਬੀ ਵੱਲੋਂ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 21150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਜਿਸ ਨੂੰ ਹੁਣ ਵਧਾ ਕੇ 25950 ਕਿਊਸਿਕ ਕਰ ਦਿੱਤਾ ਗਿਆ ਹੈ।