ਰੂਪਨਗਰ: ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਸੋਮਵਾਰ ਪਾਣੀ ਦਾ ਪੱਧਰ 1595.46 ਫੁੱਟ ਦਰਜ ਕੀਤਾ ਗਿਆ। ਝੀਲ ਵਿੱਚ 43 ਹਜ਼ਾਰ 236 ਕਿਉਸਿਕ ਪਾਣੀ ਆ ਰਿਹਾ ਹੈ ਜਦੋਂਕਿ ਝੀਲ ਵਿੱਚੋਂ 24 ਹਜ਼ਾਰ 266 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਵਿੱਚ 18.132 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ।   ਜ਼ਿਕਰਯੋਗ ਹੈ ਕੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1680 ਫੁੱਟ ਰੱਖਿਆ ਜਾ ਸਕਦਾ ਹੈ ਜਿਸ ਨੂੰ ਪੂਰਾ ਹੋਣ ਵਿੱਚ ਅਜੇ 85 ਫੁੱਟ ਦਾ ਫਾਸਲਾ ਬਰਕਰਾਰ ਹੈ। ਇਸ ਕਰਕੇ ਹਾਲ ਦੀ ਘੜੀ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੱਸਦੇ ਲੋਕਾਂ ਲਈ ਕੋਈ ਚਿੰਤਾ ਦੀ ਗੱਲ ਨਹੀਂ।     ਬੇਸ਼ੱਕ ਇਸ ਸਾਲ ਭਾਰੀ ਬਾਰਸ਼ਾਂ ਦੀ ਭਵਿੱਖਬਾਣੀ ਹੋ ਰਹੀ ਹੈ ਪਰ ਅਜੇ ਤੱਕ ਭਾਖੜਾ ਡੈਮ ਦੇ ਕੈਚਮੈਂਟ ਏਰੀਆ ਵਿੱਚ ਭਾਰੀ ਬਾਰਸ਼ ਨਹੀਂ ਹੋਈ ਜਿਸ ਕਾਰਨ ਅਜੇ ਤੱਕ ਪਾਣੀ ਦਾ ਪੱਧਰ ਵਧਣ ਦੀ ਢਿੱਲੀ ਰਫਤਾਰ ਬਣੀ ਹੋਈ ਹੈ।