Punjab News: ਪੰਜਾਬ ਸਰਕਾਰ ਨੇ 9 ਸਤੰਬਰ ਤੋਂ ਸਾਰੇ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ, ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਵਿੱਚ ਛੁੱਟੀਆਂ ਜਾਰੀ ਰਹਿਣਗੀਆਂ। ਇਸ ਕ੍ਰਮ ਵਿੱਚ, ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ 36 ਹੜ੍ਹ ਪ੍ਰਭਾਵਿਤ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ, ਬਾਕੀ ਸਾਰੇ ਸਰਕਾਰੀ, ਨਿੱਜੀ ਅਤੇ ਸਹਾਇਤਾ ਪ੍ਰਾਪਤ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 8 ਸਤੰਬਰ ਤੋਂ ਅਧਿਆਪਕਾਂ ਲਈ ਅਤੇ 9 ਸਤੰਬਰ ਤੋਂ ਵਿਦਿਆਰਥੀਆਂ ਲਈ ਆਮ ਵਾਂਗ ਖੁੱਲ੍ਹਣਗੀਆਂ। ਉਨ੍ਹਾਂ ਕਿਹਾ ਕਿ 8 ਸਤੰਬਰ ਨੂੰ ਅਧਿਆਪਕ ਸਕੂਲ ਆਉਣਗੇ ਅਤੇ ਆਪਣੀ ਨਿਗਰਾਨੀ ਹੇਠ ਸਫਾਈ ਨੂੰ ਯਕੀਨੀ ਬਣਾਉਣਗੇ। ਸਫ਼ਾਈ ਪੂਰੀ ਹੋਣ ਤੋਂ ਬਾਅਦ 9 ਸਤੰਬਰ ਤੋਂ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਸ਼ੁਰੂ ਹੋ ਜਾਣਗੀਆਂ।
ਇਹ ਸਕੂਲ ਰਹਿਣਗੇ ਬੰਦ
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 36 ਹੜ੍ਹ ਪ੍ਰਭਾਵਿਤ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਟੇਂਡੀਆਂ ਵਾਲਾ, ਕਾਲੂ ਵਾਲਾ, ਗੱਟੀ ਰਹੀਮ ਕੇ, ਨਿਹਾਲਾ ਲਵੇਰਾ, ਧੀਰਾ ਘੜਾ, ਕਮਾਲਵਾਲਾ, ਮੁਠਿਆਂ ਵਾਲਾ, ਨਿਹਾਲੇ ਵਾਲਾ, ਚੰਦੀ ਵਾਲਾ, ਰਾਜੋ ਕੇ ਉਸਤਾਦ, ਖੁੰਦੜ ਗੱਟੀ, ਆਲੇ ਵਾਲਾ, ਅਰਾਜ਼ੀ ਸਭਰਾ, ਗੱਟੀ ਵਾਲਾ, ਦੂਲੇ ਵਾਲਾ, ਦੂਲੇ ਵਾਲਾ, ਰਾਜੋਕੇ ਵਾਲਾ ਸ਼ਾਮਲ ਹਨ। ਨੌ ਬਹਿਰਾਮ ਸ਼ੇਰ ਸਿੰਘ, ਢਾਣੀ ਗੁਰਮੁਖ ਸਿੰਘ, ਰਾਣਾ ਪੰਜ ਗਰਾਈ, ਨਵਾਂ ਰਾਣਾ ਪੰਜ ਗਰਾਈ, ਸ਼ੇਰ ਸਿੰਘ ਵਾਲਾ, ਮੌਜੀ ਬਹਾਦਰ ਕੇ, ਕਾਲੇ ਕੇ ਹਿਠਾੜ, ਕੁਤਬਦੀਨ ਵਾਲਾ, ਬੰਡਾਲਾ, ਬਸਤੀ ਰਾਮ ਲਾਲ, ਭਾਖੜਾ, ਸੁਲਤਾਨ ਵਾਲਾ, ਫੱਤੇ ਵਾਲਾ, ਬੱਗੇ ਵਾਲਾ, ਸਰਕਾਰੀ ਮਿਡਲ ਸਕੂਲ ਆਲੇ ਵਾਲਾ, ਕਮਾਲਵਾਲਾ ਮੁਠੀਆਂ ਵਾਲਾ, ਨਿਹਾਲੇ ਵਾਲਾ, ਮਹਾਲਮ, ਸਰਕਾਰੀ ਹਾਈ ਸਕੂਲ ਖੁੰਦੜ ਗੱਟੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘੜਾ, ਗੱਟੀ ਰਾਜੋ ਕੇ ਅਤੇ ਨੌ ਬਹਿਰਾਮ ਸ਼ੇਰ ਸਿੰਘ ਜੋ ਕਿ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਹੁਕਮ ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਪ੍ਰਾਪਤ ਰਿਪੋਰਟ ਦੇ ਆਧਾਰ 'ਤੇ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਵਿਦਿਆਰਥੀਆਂ ਦੀ ਔਨਲਾਈਨ ਪੜ੍ਹਾਈ ਜਾਰੀ ਰੱਖਣ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਇਹ ਹੁਕਮ ਡੀਐਮ ਐਕਟ 2005 ਦੀ ਧਾਰਾ 30 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਲਾਕ ਫਾਜ਼ਿਲਕਾ-1 ਅਧੀਨ ਆਉਂਦੇ ਸਕੂਲ: ਘੁਰਕਾ, ਢਾਣੀ ਮੋਹਣਾ ਰਾਮ, ਗੁਦਰ ਭੈਣੀ, ਹਸਤਾ ਕਲਾਂ, ਬਹਕ ਬੌਦਲਾ, ਰਾਣਾ, ਬਹਕ ਹਸਤਾ ਉਤਰ, ਹਸਤਾ ਕਲਾਂ; ਬਲਾਕ ਫਾਜ਼ਿਲਕਾ-2 ਅਧੀਨ ਪੈਂਦੇ ਸਕੂਲ: ਝੰਗੜ ਭੈਣੀ, ਮਹਾਤਮ ਨਗਰ, ਰੇਤੇ ਵਾਲੀ ਭੈਣੀ, ਗੁਲਾਬੇ ਵਾਲੀ ਭੈਣੀ, ਢਾਣੀ ਸੱਦਾ ਸਿੰਘ, ਮਹਾਤਮ ਨਗਰ, ਦੋਨਾ ਨਾਨਕਾ, ਮੁਹਾਰ ਜਮਸ਼ੇਰ ਮੁਹਾਰ ਖੀਵਾ, ਮਾਨਸਾ, ਗੱਟੀ ਨੰ.1, ਤੇਜਾ ਰੁਹੇਲਾ, ਸਾਬੂਆਣਾ, ਮੌਜਮ, ਸਲੇਮ ਸ਼ਾਹ, ਆਲਮ ਸ਼ਾਹ, ਢਾਣੀ ਬਚਨ ਸਿੰਘ, ਲੱਧੂਕਾ ਚੱਕ ਖੀਵਾ ਬੰਦ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।