Flood in Punjab: ਪੰਜਾਬ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈ। ਪੰਜਾਬ ਦੇ ਕਿਸੇ-ਨਾ-ਕਿਸੇ ਇਲਾਕੇ ਵਿੱਚ ਹਰ ਸਾਲ ਹੜ੍ਹ ਆਉਂਦੇ ਰਹਿੰਦੇ ਹਨ ਪਰ ਪਹਿਲੀ ਵਾਰ ਸਰਕਾਰੀ ਸਕੂਲਾਂ ਨੂੰ ਵੀ ਇੰਨੀ ਮਾਰ ਪਈ ਹੈ। ਸੂਬੇ ਅੰਦਰ ਕਈ ਸਕੂਲਾਂ ਦੀਆਂ ਇਮਾਰਤਾਂ ਪ੍ਰਭਾਵਿਤ ਹੋਈਆਂ ਹਨ ਜਿਸ ਕਰਕੇ ਪੜ੍ਹਾਈ ਉਪਰ ਵੀ ਅਸਰ ਪੈ ਰਿਹਾ ਹੈ। ਚਾਹੇ ਕਾਫੀ ਸਮਾਂ ਬੰਦ ਰਹਿਣ ਮਗਰੋਂ ਸਕੂਲ ਖੁੱਲ੍ਹ ਗਏ ਹਨ ਪਰ ਇਮਾਰਤਾਂ ਨੁਕਸਾਨੀਆਂ ਜਾਣ ਕਰਕੇ ਬਾਰਸ਼ ਦੇ ਸੀਜ਼ਨ ਵਿੱਚ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।


ਹੋਰ ਪੜ੍ਹੋ : ਆਖਰ ਕਿੱਥੇ ਛੁਪ ਗਏ ਭਰਤਇੰਦਰ ਚਾਹਲ ? ਗ੍ਰਿਫਤਾਰੀ ਲਈ ਵਿਜੀਲੈਂਸ ਦਾ ਐਕਸ਼ਨ



ਹਾਸਲ ਜਾਣਕਾਰੀ ਮੁਤਾਬਕ ਸਮੁੱਚੇ ਪੰਜਾਬ ਵਿੱਚ ਕੁੱਲ 1097 ਸਰਕਾਰੀ ਸਕੂਲ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਰੂਪਨਗਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 277 ਸਕੂਲ ਪ੍ਰਭਾਵਿਤ ਹੋਏ ਹਨ ਜਦੋਂਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 187 ਸਕੂਲ ਤੇ ਮੁਹਾਲੀ ਜ਼ਿਲ੍ਹੇ ਵਿਚ 163 ਸਕੂਲਾਂ ਨੂੰ ਮੀਹਾਂ ਨੇ ਮਾਰ ਮਾਰੀ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। 



ਸਰਕਾਰੀ ਰਿਪੋਰਟ ਮੁਤਾਬਕ 668 ਪ੍ਰਾਇਮਰੀ ਸਕੂਲ, 185 ਮਿਡਲ ਸਕੂਲ, 132 ਹਾਈ ਸਕੂਲ ਤੇ 112 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਮੀਹਾਂ ਨੇ ਪ੍ਰਭਾਵਿਤ ਕੀਤਾ ਹੈ। ਇਹ ਖੁਲਾਸਾ ਸਰਕਾਰੀ ਅੰਕੜਿਆਂ ਵਿੱਚ ਹੋਇਆ ਹੈ। ਇਸ ਬਾਰੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਅੰਤਰ ਮੰਤਰਾਲਾ ਟੀਮ ਨੂੰ ਰਿਪੋਰਟ ਸੌਂਪੀ ਹੈ। 



ਕਈ ਜ਼ਿਲ੍ਹਿਆਂ 'ਚ ਸਿਹਤ ਕੇਂਦਰ ਵੀ ਪ੍ਰਭਾਵਿਤ
ਇਸੇ ਦੌਰਾਨ ਹੜ੍ਹਾਂ ਨਾਲ ਕਰੀਬ ਅੱਠ ਜ਼ਿਲ੍ਹਿਆਂ ਵਿਚ 41 ਸਿਹਤ ਕੇਂਦਰ ਵੀ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਦੀ ਮੁਰੰਮਤ ਲਈ ਫ਼ੌਰੀ ਫ਼ੰਡਾਂ ਦੀ ਲੋੜ ਹੈ। ਇਸੇ ਤਰ੍ਹਾਂ ਹੀ ਪੇਂਡੂ ਜਲ ਘਰ ਵੀ ਹੜ੍ਹਾਂ ਦੀ ਮਾਰ ਹੇਠ ਆਏ ਹਨ। ਕੁੱਲ 580 ਜਲ ਘਰਾਂ ਵਿਚੋਂ ਸਭ ਤੋਂ ਵੱਧ ਪਟਿਆਲਾ ਜ਼ਿਲ੍ਹੇ ਦੇ 229 ਪੇਂਡੂ ਜਲ ਘਰ ਹਨ ਜੋ ਪਾਣੀ ਵਿਚ ਡੁੱਬੇ ਹਨ। ਦੂਸਰੇ ਨੰਬਰ ’ਤੇ ਰੂਪਨਗਰ ਜ਼ਿਲ੍ਹੇ ਦੇ 190 ਜਲ ਘਰ ਪ੍ਰਭਾਵਿਤ ਹੋਏ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।