Punjab News: ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਕਾਲੂਵਾਲਾ ਦੇ ਕਿਸਾਨ ਚਿਮਨ ਸਿੰਘ (60) ਦੀ ਫ਼ਸਲ ਤਬਾਹ ਹੋ ਗਈ ਹੈ ਅਤੇ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਉਹ ਆਪਣਾ ਘਰ ਗੁਆਉਣ ਦੀ ਕਗਾਰ 'ਤੇ ਪਹੁੰਚ ਗਏ ਹਨ। ਇਸ ਪਿੰਡ ਵਿੱਚ ਹੁਣ ਤੱਕ ਕਈ ਕਿਸਾਨਾਂ ਦੇ ਘਰ ਢਹਿ ਚੁੱਕੇ ਹਨ। ਉਹਨਾਂ ਦਾ ਘਰ ਵੀ ਬਰਬਾਦੀ ਦੇ ਕੰਢੇ ਖੜ੍ਹਾ ਹੈ। ਚਿਮਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਈ ਘਰ ਢਹਿ ਗਏ ਹਨ ਅਤੇ ਕਈਆਂ ਨੂੰ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਹਨ।


ਉਨ੍ਹਾਂ ਦੱਸਿਆ ਕਿ ਮੈਂ ਢਾਈ ਏਕੜ ਤੋਂ ਵੱਧ ਜ਼ਮੀਨ ਵਿੱਚ ਝੋਨਾ ਲਾਇਆ ਸੀ। ਮੇਰੀ ਸਾਰੀ ਫਸਲ ਤਬਾਹ ਹੋ ਗਈ ਹੈ ਤੇ ਮੇਰਾ ਘਰ ਕਿਸੇ ਵੇਲੇ ਵੀ ਢਹਿ ਸਕਦਾ ਹੈ।


ਪਿੰਡ ਦੇ ਕਈ ਇਲਾਕਿਆਂ ਵਿੱਚ ਭਰਿਆ ਪਾਣੀ 


ਪਿੰਡ ਵਾਸੀਆਂ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਓਵਰਫਲੋਅ ਹੋਣ ਕਾਰਨ ਖੇਤੀਬਾੜੀ ਅਤੇ ਰਿਹਾਇਸ਼ੀ ਖੇਤਰ ਹੜ੍ਹ ਦੀ ਮਾਰ ਹੇਠ ਆ ਗਏ ਹਨ। ਪਿੰਡ ਦੇ ਕਈ ਇਲਾਕਿਆਂ ਵਿੱਚ ਦਰਿਆ ਦਾ ਪਾਣੀ ਭਰ ਜਾਣ ਤੋਂ ਬਾਅਦ, ਕਈ ਪਿੰਡ ਵਾਸੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲੱਗੇ ਰਾਹਤ ਕੈਂਪ ਵਿੱਚ ਚਲੇ ਗਏ ਸਨ। ਚਿਮਨ ਸਿੰਘ ਨੇ ਕਿਹਾ, ਮੈਂ ਨਾ ਸਿਰਫ ਮੌਜੂਦਾ ਸਥਿਤੀ ਤੋਂ ਚਿੰਤਤ ਹਾਂ, ਸਗੋਂ ਆਪਣੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਵੀ ਚਿੰਤਤ ਹਾਂ। ਚਿਮਨ ਸਿੰਘ ਆਪਣੀ ਪਤਨੀ ਰਾਣੋ ਬਾਈ ਅਤੇ ਬੇਟੇ ਜਗਦੀਸ਼ ਨਾਲ ਸਕੂਲ ਵਿੱਚ ਲੱਗੇ ਰਾਹਤ ਕੈਂਪ ਵਿੱਚ ਰਹਿ ਰਹੇ  ਹਨ। ਉਹਨਾਂ ਨੇ ਪੁੱਛਿਆ, “ਜੇ ਮੇਰੀਆਂ ਫਸਲਾਂ ਤਬਾਹ ਹੋ ਗਈਆਂ ਤਾਂ ਮੈਂ ਕਿਵੇਂ ਜ਼ਿੰਦਾ ਰਹਾਂਗਾ?


ਹੜ੍ਹਾਂ ਤੋਂ 19 ਜ਼ਿਲ੍ਹੇ ਪ੍ਰਭਾਵਿਤ, 44 ਦੀ ਗਈ ਜਾਨ


ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹੇ ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਏ ਹਨ। ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸਏਐਸ ਨਗਰ (ਮੁਹਾਲੀ), ਜਲੰਧਰ, ਸੰਗਰੂਰ, ਐਸਬੀਐਸ ਨਗਰ, ਫਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ ਸਮੇਤ ਪੰਜਾਬ ਦੇ 19 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਸੂਬੇ 'ਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਅਤੇ 22 ਲੋਕ ਜ਼ਖਮੀ ਹੋ ਗਏ। ਹੜ੍ਹ ਨਾਲ ਪ੍ਰਭਾਵਿਤ 1200 ਤੋਂ ਵੱਧ ਲੋਕ 159 ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ।