Flood in Firozpur: ਫਿਰੋਜ਼ਪੁਰ ਜ਼ਿਲ੍ਹੇ ਵਿੱਚ ਦੂਜੀ ਵਾਰ ਹੜ੍ਹ ਤਬਾਹੀ ਮਚਾ ਰਿਹਾ ਹੈ। ਹੜ੍ਹ ਦਾ ਪਾਣੀ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਕਹਿਰ ਬਣ ਕੇ ਵਗ ਰਿਹਾ ਹੈ। ਹੁਸੈਨੀਵਾਲਾ ਬਾਰਡਰ ’ਤੇ ਸਥਿਤ ਸ਼ਹੀਦਾਂ ਦੀਆਂ ਸਮਾਧਾਂ ਨੇੜਲੇ ਪਾਰਕ ਤੱਕ ਕਰੀਬ ਚਾਰ ਫੁੱਟ ਤੋਂ ਵੱਧ ਪਾਣੀ ਪੁੱਜ ਗਿਆ। ਉਂਝ ਲੋਕਾਂ ਲਈ ਰਾਹਤ ਦੀ ਖਬਰ ਹੈ ਕਿ ਪਿਛਲੇ 36 ਘੰਟਿਆਂ ਵਿੱਚ ਦਰਿਆ ਦੇ ਪਾਣੀ ਦੇ ਵਹਾਅ ਵਿੱਚ 75 ਹਜ਼ਾਰ ਕਿਊਸਿਕ ਦੀ ਕਮੀ ਦਰਜ ਕੀਤੀ ਗਈ।
ਹਾਸਲ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ 5 ਵਜੇ ਹਰੀਕੇ ਹੈੱਡ ਤੋਂ ਫਿਰੋਜ਼ਪੁਰ ਵੱਲ 284947 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਜੋ ਸ਼ਨੀਵਾਰ ਸਵੇਰੇ 5 ਵਜੇ ਘੱਟ ਕੇ 210250 ਕਿਊਸਿਕ ਰਹਿ ਗਿਆ। ਐਤਵਾਰ ਸਵੇਰ ਤੱਕ ਇਸ ਵਿੱਚ ਹੋਰ ਕਮੀ ਹੋਈ, ਕਿਉਂਕਿ ਡੈਮਾਂ ਤੋਂ ਪਿੱਛੇ ਛੱਡੇ ਜਾ ਰਹੇ ਪਾਣੀ ਵਿੱਚ ਵੀ ਕਮੀ ਆਈ ਹੈ।
ਹੋਰ ਪੜ੍ਹੋ : ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ! 23 ਅਗਸਤ ਤੱਕ ਯੈਲੋ ਅਲਰਟ
ਹਾਲਾਂਕਿ ਫਿਰੋਜ਼ਪੁਰ, ਤਰਨ ਤਾਰਨ ਤੇ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ 'ਚ ਤਬਾਹੀ ਮਚਾ ਰਹੇ ਪਾਣੀ ਸ ਨੂੰ ਹੁਸੈਨੀਵਾਲਾ ਹੈੱਡ ਤੋਂ ਪਾਰ ਹੋਣ 'ਚ ਘੱਟੋ-ਘੱਟ ਦੋ ਦਿਨ ਲੱਗਣਗੇ ਕਿਉਂਕਿ ਸਤਲੁਜ ਦਰਿਆ 'ਚ 3 ਲੱਖ ਕਿਊਸਿਕ ਪਾਣੀ ਦੀ ਅਚਾਨਕ ਆਮਦ ਹੋ ਗਈ ਹੈ। ਕਈ ਥਾਵਾਂ 'ਤੇ ਝੋਨੇ ਦੀ ਫ਼ਸਲ ਉੱਪਰ 15 ਤੋਂ 20 ਫੁੱਟ ਤੱਕ ਪਾਣੀ ਇਕੱਠਾ ਹੋ ਗਿਆ ਹੈ, ਜਿਸ ਕਾਰਨ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ, ਜਦਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ 14 ਪਿੰਡਾਂ 'ਚ ਬੁਰਾ ਹਾਲ ਹੈ।
ਇਸੇ ਤਰ੍ਹਾਂ ਪਾਣੀ ਦਾ ਪੱਧਰ ਵਧਣ ਤੇ ਪੁਲ ’ਚ ਪਏ ਪਾੜ ਕਾਰਨ ਹੁਸੈਨੀਵਾਲਾ ਤੋਂ ਅੱਗੇ ਵੱਸਦੇ ਕਰੀਬ 20 ਪਿੰਡਾਂ ਤੱਕ ਹੁਣ ਨਹੀਂ ਪਹੁੰਚਿਆ ਜਾ ਸਕਦਾ। ਬੀਐਸਐਫ ਦੀ ਸਰਹੱਦ ਨੇੜਲੀ ਸਤਪਾਲ ਚੌਕੀ ਵੀ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਤੇ ਬੀਐਸਐਫ਼ ਦੇ ਜਵਾਨ ਚੌਕੀ ਦੀਆਂ ਛੱਤਾਂ ਤੇ ਚੜ੍ਹ ਕੇ ਆਪਣੀ ਡਿਊਟੀ ਦੇ ਰਹੇ ਹਨ। ਉਧਰ, ਕਸਬਾ ਮੱਲਾਂਵਾਲਾ ਨੇੜਲੇ ਪਿੰਡ ਕਾਮਲ ਵਾਲਾ, ਧੀਰਾ ਘਾਰਾ, ਮੁੱਠਿਆਂਵਾਲਾ, ਕਾਲੇ ਕੇ ਹਿਠਾੜ ਤੇ ਕੁਤਬਦੀਨ ਵਾਲਾ ਆਦਿ ਪਿੰਡਾਂ ਵਿੱਚ ਪੀੜਤ ਲੋਕ ਪਸ਼ੂਆਂ ਦੇ ਚਾਰੇ ਦੀ ਮੰਗ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।