Fazilka News: ਪੰਜਾਬ ਵਿੱਚ ਆਏ ਹੜ੍ਹ ਪਾਕਿਸਤਾਨ ਵਿੱਚ ਵੀ ਤਬਾਹੀ ਮਚਾਉਣ ਲੱਗੇ ਹਨ। ਪੰਜਾਬ ਵੱਲੋਂ ਗਏ ਪਾਣੀ ਦੀ ਚਪੇਟ ਵਿੱਚ ਪਾਕਿਸਤਾਨ ਦੀਆਂ ਕਈ ਚੈੱਕ ਪੋਸਟਾਂ ਆ ਗਈਆਂ ਹਨ। ਇਸ ਲਈ ਪਾਕਿਸਤਾਨ ਵਿੱਚ ਵੀ ਹੜ੍ਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 


ਦੱਸ ਦਈਏ ਕਿ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਵਿੱਚ ਹੁਣ ਪਾਣੀ ਨੇ ਹੜ੍ਹ ਦਾ ਰੂਪ ਲੈ ਲਿਆ ਹੈ। ਸਰਹੱਦੀ ਇਲਾਕੇ ਦੇ ਵਿੱਚ ਲੱਗਦੇ ਸਤਲੁਜ ਨਦੀ ਕੰਢੇ ਵਸੇ ਪਿੰਡਾਂ ਵਿੱਚ ਪਾਣੀ ਦਾਖਲ ਹੋਇਆ ਪਰ ਪ੍ਰਸ਼ਾਸਨ ਦੀ ਨਜ਼ਰ ਪਾਕਿਸਤਾਨ ਵੱਲ ਪਾਸੇ ਬਣੇ ਫਲੱਡ ਗੇਟ 'ਤੇ ਹੈ ਕਿ ਕਿਤੇ ਬੰਦ ਨਾ ਕਰ ਦਿੱਤੇ ਜਾਣ।


ਪਾਕਿਸਤਾਨ ਵੱਲ ਪਾਸੇ ਪਾਣੀ ਦਾ ਬਹਾਅ ਦੇਖਣ ਦੇ ਲਈ ਡੀਸੀ ਤੇ ਐਸਐਸਪੀ ਨੇ ਕਿਸ਼ਤੀ ਤੇ ਦੌਰਾ ਕੀਤਾ। ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਸਤਲੁਜ ਕੰਢੇ ਵਸੇ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਕਈ ਏਕੜ ਫਸਲਾਂ ਦੇ ਵਿੱਚ ਪਾਣੀ ਫੈਲ ਗਿਆ ਹੈ। 



ਇੰਨਾ ਹੀ ਨਹੀਂ ਪਿੱਛੇ ਤੋਂ ਹੋਰ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਸਤਲੁਜ ਵਿੱਚ ਪਾਣੀ ਦਾ ਵਹਾਅ ਕਿੰਨਾ ਹੈ ਤੇ ਪਾਕਿਸਤਾਨ ਵਾਲੇ ਪਾਸੇ ਕਿਸ ਵਹਾਅ ਨਾਲ ਪਾਣੀ ਜਾ ਰਿਹਾ ਹੈ, ਇਸ ਦਾ ਜਾਇਜ਼ਾ ਲੈਣ ਲਈ ਫਾਜ਼ਿਲਕਾ ਦੇ ਐਸਐਸਪੀ ਤੇ ਡਿਪਟੀ ਕਮਿਸ਼ਨਰ ਨੇ ਬੀਐਸਐਫ ਅਧਿਕਾਰੀਆਂ ਦੇ ਨਾਲ ਕਿਸ਼ਤੀ ਤੇ ਸਵਾਰ ਹੋ ਕੇ ਇਲਾਕੇ ਦਾ ਜਾਇਜ਼ਾ ਲਿਆ। 



ਡੀਸੀ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲ ਪਾਸੇ 10 ਫਲੱਡ ਗੇਟ ਹਨ ਜਿਨ੍ਹਾਂ ਵਿੱਚੋਂ ਛੇ ਖੋਲ੍ਹੇ ਹੋਏ ਹਨ। ਡੀਸੀ ਦਾ ਕਹਿਣਾ ਹੈ ਕਿ ਹੜ੍ਹ ਨੂੰ ਲੈ ਕੇ ਪਾਕਿਸਤਾਨ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਕਈ ਚੈੱਕ ਪੋਸਟਾਂ ਹੜ੍ਹ ਦੀ ਚਪੇੜ ਵਿੱਚ ਆ ਗਈਆਂ ਹਨ।


ਹੋਰ ਪੜ੍ਹੋ : Flood in Punjab: ਪੰਜਾਬ 'ਚ ਵਿਗੜ ਸਕਦੇ ਹੋਰ ਹਾਲਾਤ, ਪੌਂਗ ਡੈਮ ਤੇ ਭਾਖੜਾ ਡੈਮ ਤੋਂ 55 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।