ਚੰਡੀਗੜ੍ਹ : ਏਬੀਪੀ ਸਾਂਝਾ ਦੇ ਖਾਸ ਪ੍ਰੋਗਰਾਮ ਮੁੱਕਦੀ ਗੱਲ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ 'ਕਾਂਗਰਸ ਨੂੰ ਹਰਾਉਣ ਲਈ ਨਹੀਂ, ਜਿੱਤਣ ਲਈ ਲੜ ਰਹੇ ਹਾਂ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਹੈ ਕਿ ਮੈਂ ਸੋਨੀਆ ਜੀ ਨੂੰ ਬੋਲਿਆ ਸੀ ਕਿ ਸਿੱਧੂ ਬੇੜਾ ਗਰਕ ਕਰੇਗਾ। ਕੈਪਟਨ ਨੇ ਦੱਸਿਆ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਉਣ 'ਚ ਰਾਹੁਲ-ਪ੍ਰਿਯੰਕਾ ਦੀ ਭੂਮਿਕਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ-ਪ੍ਰਿਯੰਕਾ ਨੂੰ ਰਾਜਨੀਤੀ ਬਾਰੇ ਹੋਰ ਸਿੱਖਣਾ ਪਵੇਗਾ।
ਨਵਜੋਤ ਸਿੰਘ ਸਿੱਧੂ ਬਾਰੇ ਕੀ ਕਿਹਾ ?
ਨਵਜੋਤ ਸਿੱਧੂ ਦੇ ਆਉਣ ਬਾਅਦ ਕਾਂਗਰਸ ਵੰਡੀ ਗਈ ਹੈ। ਕੈਪਟਨ ਨੇ ਕਾਂਗਰਸ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕਾਂਗਰਸ ਨੇ ਸੀਨੀਅਰ ਲੀਡਰਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।ਰਾਹੁਲ ਗਾਂਧੀ ਦੇ ਕੈਪਟਨ BJP ਨਾਲ ਰਲੇ ਹੋਏ ਨੇ ਵਾਲੇ ਬਿਆਨ 'ਤੇ ਉਨ੍ਹਾਂ ਕਿਹਾ ਕਿ 'ਨਰਾਜ਼ਗੀ ਇਹੀ ਸੀ ਕਿ ਮੈਂ ਆਪਣੇ ਦਿਲ ਦੀ ਗੱਲ ਕਰਦਾਂ','ਮੈਂ ਰਾਸ਼ਟਰੀ ਮੁੱਦਿਆਂ 'ਤੇ ਪਾਰਟੀ ਲਾਈਨ ਦੇ ਬਾਹਰ ਬੋਲਦਾ ਸੀ।
ਚੰਨੀ ਗਰੀਬ, ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਕੀ ਬੋਲੇ ?
ਰਾਹੁਲ ਗਾਂਧੀ ਦੇ ਚੰਨੀ ਗਰੀਬ ਹੈ ਵਾਲੇ ਬਿਆਨ 'ਤੇ ਕੈਪਟਨ ਨੇ ਕਿਹਾ ਕਿ 'ਜੇ ਚੰਨੀ ਗਰੀਬ ਤਾਂ ਦੇਸ਼ 'ਚ ਕੋਈ ਗਰੀਬ ਰਿਹਾ ਹੀ ਨਹੀਂ ,'ਚੰਨੀ 170 ਕਰੋੜ ਦੀ ਪ੍ਰੌਪਰਟੀ ਦਾ ਮਾਲਕ' ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੋਨੀਆ ਜੀ ਨੇ ਪੁੱਛਿਆ ਸੀ ਕੀ ਪੰਜਾਬ 'ਚ ਰੇਤੇ ਦਾ ਘਪਲਾ ਹੁੰਦਾ ਤਾਂ ਮੈਂ ਚੰਨੀ ਦੇ ਨਾਮ ਸਣੇ 43-44 ਨਾਵਾਂ ਦੀ ਲਿਸਟ ਲੈ ਕੇ ਗਿਆ ਸੀ। ਜਦੋਂ ਕੋਈ ਏਜੰਸੀ ਮੇਰੇ ਤੋਂ ਨਾਮ ਮੰਗੇਗੀ ,ਮੈਂ ਸੂਚੀ ਦੇਵਾਂਗਾ।
ਕੀ ਮੰਤਰੀ ਜਾਂ MLA ਬਦਲੀਆਂ ਲਈ ਦਬਾਅ ਪਾਉਂਦੇ ਸੀ ?
ਕੀ ਮੰਤਰੀ ਜਾਂ MLA ਬਦਲੀਆਂ ਲਈ ਦਬਾਅ ਪਾਉਂਦੇ ਸੀ , ਦਾ ਜਵਾਬ ਦਿੰਦਿਆਂ ਕੈਪਟਨ ਨੇ ਦੱਸਿਆ ਕਿ 'ਸੁਖਜਿੰਦਰ ਰੰਧਾਵਾ ਨੇ ਦੋ ਵਾਰ IG ਚੇਂਜ ਕਰਵਾਇਆ ਸੀ। ਵਾਅਦੇ ਪੂਰੇ ਨਾ ਕਰਨ 'ਤੇ ਕੈਪਟਨ ਨੇ ਕਿਹਾ ਕਿ ਮੈਂ ਸਰਕਾਰ ਦੌਰਾਨ 92 ਫੀਸਦ ਵਾਅਦੇ ਪੂਰੇ ਕੀਤੇ। CM ਚੰਨੀ ਬਾਰੇ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਚੰਨੀ ਦੀ ਸਮਰੱਥਾ ਮਨਿਸਟਰੀ ਤੱਕ ਹੈ , ਮੁੱਖ ਮੰਤਰੀ ਦੀ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ CM ਚਰਨਜੀਤ ਚੰਨੀ ਭਦੌੜ ਤੋਂ ਚੋਣ ਹਾਰ ਰਹੇ ਹਨ।
BJP ਨਾਲ ਜਾਣ ਦਾ ਮਨ ਕਦੋਂ ਬਣਾਇਆ ?
'ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਮੈਨੂੰ ਨਹੀਂ ਬੁਲਾਇਆ, ਮੈਂ BJP ਕੋਲ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਕੇਂਦਰ ਨਾਲ ਮਿਲ ਕੇ ਚੱਲਣਾ ਪੈਣਾ। ਮੋਦੀ ਜੀ ਮੁੱਦਿਆਂ ਨੂੰ ਭਟਕਾਉਂਦੇ ਹਨ ,ਪ੍ਰਿਯੰਕਾ ਦੇ ਬਿਆਨ 'ਤੇ ਕੈਪਟਨ ਨੇ ਕਿਹਾ ਕਿ ਰਾਸ਼ਟਰੀ ਲੀਡਰਾਂ ਨੂੰ ਦੇਸ਼ ਦੀ ਸੁਰੱਖਿਆ ਲਈ ਗੰਭੀਰ ਹੋਣਾ ਚਾਹੀਦਾ ਹੈ। ਕੈਪਟਨ ਨੇ ਆਪਣੇ 2017 ਦੀ ਆਖਰੀ ਚੋਣ ਵਾਲੇ ਬਿਆਨ ਨੂੰ ਲੈ ਕੇ ਕਿਹਾ ,'ਮੈਨੂੰ ਲੱਗਦਾ ਕਿ ਮੌਜੂਦਾ ਲੀਡਰ ਸਟੇਟ ਨਹੀਂ ਚਲਾ ਸਕਦੇ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਰਲੋ ਦੇਣ ਤੇ ਕੈਪਟਨ ਨੇ ਕਿਹਾ ਕਿ 'ਫਰਲੋ ਕਾਨੂੰਨੀ ਪ੍ਰਕਿਰਿਆ ਹੈ , ਚੋਣਾਂ ਨਾਲ ਨਾ ਜੋੜੀ ਜਾਵੇ।