ਸਾਲ 2021 ਵਿੱਚ ਦਰਜ ਆਮਦਨ ਤੋਂ ਵੱਧ ਸੰਪਤੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਮਿਲੀ ਹੈ। ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਸੁਮੇਧ ਸਿੰਘ ਸੈਣੀ ਨੂੰ ਬੇਦੋਸ਼ ਕਰਾਰ ਦਿੰਦਿਆਂ ਕਾਲਮ ਨੰਬਰ-2 ਵਿੱਚ ਰੱਖਿਆ ਗਿਆ ਹੈ।

Continues below advertisement

ਲੋਕ ਨਿਰਮਾਣ ਵਿਭਾਗ ਦੇ ਤਤਕਾਲੀਨ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਸਮੇਤ ਪੰਜ ਆਰੋਪੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ। ਵਿਜੀਲੈਂਸ ਨੇ ਸਾਲ 2021 ਵਿੱਚ ਇਸ ਕੇਸ ਵਿੱਚ ਨਿਮਰਤਦੀਪ ਸਿੰਘ ਦੇ ਨਾਲ-ਨਾਲ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੀ ਨਾਮਜ਼ਦ ਕੀਤਾ ਸੀ। ਬਾਅਦ ਵਿੱਚ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਐੱਸ.ਐੱਸ. ਸ੍ਰੀਵਾਸਤਵ ਦੀ ਅਗਵਾਈ ਹੇਠ ਐੱਸਆਈਟੀ ਦਾ ਗਠਨ ਕੀਤਾ ਗਿਆ।

Continues below advertisement

ਇਹ ਵਾਲੇ ਆਰੋਪਾਂ 'ਚੋਂ ਕੀਤਾ ਬਰੀ

ਜਾਂਚ ਪੂਰੀ ਹੋਣ ਤੋਂ ਬਾਅਦ ਐੱਸਆਈਟੀ (SIT) ਨੇ ਅਦਾਲਤ ਵਿੱਚ ਰਿਪੋਰਟ ਪੇਸ਼ ਕਰਦੇ ਹੋਏ ਸੈਣੀ ਨੂੰ ਆਰੋਪਾਂ ਤੋਂ ਬਰੀ ਕਰ ਦਿੱਤਾ। ਚਾਰਜਸ਼ੀਟ ਅਨੁਸਾਰ ਨਿਮਰਤਦੀਪ ਸਿੰਘ, ਉਸਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ, ਅਜੈ ਕੌਸ਼ਲ, ਪ੍ਰਦਿਉਮਨ ਸਿੰਘ ਅਤੇ ਅਮਿਤ ਸਿੰਗਲਾ ’ਤੇ ਆਮਦਨ ਤੋਂ ਵੱਧ ਸੰਪਤੀ ਇਕੱਠੀ ਕਰਨ ਦੇ ਗੰਭੀਰ ਆਰੋਪ ਹਨ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨਿਮਰਤਦੀਪ ਸਿੰਘ ਅਤੇ ਉਸਦੇ ਪਰਿਵਾਰ ਨੇ ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ, ਕੁਰਾਲੀ ਸਮੇਤ ਵੱਖ-ਵੱਖ ਥਾਵਾਂ ’ਤੇ ਕਰੀਬ 35 ਅਚਲ ਸੰਪਤੀਆਂ ਬਣਾਈਆਂ ਹਨ। ਪਰਿਵਾਰ ਦੇ ਲਗਭਗ 22 ਬੈਂਕ ਖਾਤਿਆਂ ਵਿੱਚ 4.88 ਕਰੋੜ ਰੁਪਏ ਜਮ੍ਹਾਂ ਮਿਲੇ ਹਨ, ਜਦਕਿ 11.18 ਕਰੋੜ ਰੁਪਏ ਦੀਆਂ ਐੱਫਡੀਜ਼ ਅਤੇ 2.12 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਖਰੀਦਣ ਦਾ ਵੀ ਖੁਲਾਸਾ ਹੋਇਆ ਹੈ।

ਜਾਂਚ ਰਿਪੋਰਟ ਮੁਤਾਬਕ ਪਰਿਵਾਰ ਦੀ ਕੁੱਲ ਆਮਦਨ ਕਰੀਬ 20.57 ਕਰੋੜ ਰੁਪਏ ਦੱਸੀ ਗਈ ਹੈ, ਜਦਕਿ ਖਰਚ 56.16 ਕਰੋੜ ਰੁਪਏ ਤੋਂ ਵੀ ਵੱਧ ਪਾਇਆ ਗਿਆ। ਹੋਰ ਆਰੋਪੀਆਂ ’ਤੇ ਸੰਪਤੀਆਂ ਦੀ ਖਰੀਦ-ਫ਼ਰੋਖ਼ਤ ਵਿੱਚ ਗੜਬੜੀ ਕਰਨ ਅਤੇ ਮਹਿੰਗੀ ਜ਼ਮੀਨ ਨੂੰ ਸਸਤੀ ਦਿਖਾ ਕੇ ਲੈਣ-ਦੇਣ ਕਰਨ ਦੇ ਆਰੋਪ ਲਗੇ ਹਨ।

ਸਾਬਕਾ ਡੀਜੀਪੀ ਸੈਣੀ ’ਤੇ ਲਗਾਏ ਗਏ ਆਰੋਪਾਂ ਨੂੰ ਐੱਸਆਈਟੀ ਨੇ ਸਬੂਤਾਂ ਦੀ ਕਮੀ ਕਾਰਨ ਖਾਰਜ ਕਰ ਦਿੱਤਾ। ਸੈਣੀ ਪਹਿਲਾਂ ਹੀ ਇਸ ਐੱਫਆਈਆਰ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਦੱਸਦੇ ਹੋਏ ਅਦਾਲਤ ਦਾ ਰੁਖ ਕਰ ਚੁੱਕੇ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।