ਚੰਡੀਗੜ੍ਹ: ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੇ-ਆਪ ਨੂੰ ਕਾਂਗਰਸ ਵਿੱਚੋਂ ਕੱਢੇ ਜਾਣ ਦਾ ਸਵਾਗਤ ਕੀਤਾ ਹੈ। ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਸੁਰਜੀਤ ਧੀਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਬਹੁਤ ਖੁਸ਼ ਹਾਂ ਕਿ ਕਾਂਗਰਸ ਨੇ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਦਿਲਚਸਪ ਹੈ ਕਿ ਸੁਰਜੀਤ ਧੀਮਾਨ ਇਸ ਖੁਸ਼ੀ ਵਿੱਚ ਆਪਣੇ ਵਰਕਰਾਂ ਨੂੰ ਲੱਡੂ ਵੰਡ ਕੇ ਮਿੱਠਾ ਕਰਵਾ ਰਹੇ ਹਨ।

ਸੁਰਜੀਤ ਧੀਮਾਨ ਨੇ ਕਿਹਾ ਕਿ ਮੈਂ ਪਹਿਲਾ ਸਾਬਕਾ ਵਿਧਾਇਕ ਹਾਂ ਜੋ ਪਾਰਟੀ ਵਿੱਚੋਂ ਕੱਢੇ ਜਾਣ 'ਤੇ ਖੁਸ਼ੀ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਖਿਲਾਫ ਕਾਰਵਾਈ ਇਸ ਲਈ ਹੋਈ ਕਿਉਂਕਿ ਮੈਂ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਸੀ।

ਉਨ੍ਹਾਂ ਕਿਹਾ ਕਿ ਮੈਂ ਸੱਚ ਬੋਲਿਆ ਹੈ, ਮੈਂ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ, ਮੈਨੂੰ ਕੋਈ ਦੁੱਖ ਨਹੀਂ ਹੈ। ਧੀਮਾਨ ਨੇ ਸਵਾਲ ਕੀਤਾ ਕਿ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ, ਜਿਨ੍ਹਾਂ ਨੇ ਪਾਰਟੀ 'ਚ ਰਹਿੰਦਿਆਂ ਆਪਣੇ ਭਰਾਵਾਂ ਦੇ ਪੁੱਤਰਾਂ ਨੂੰ ਖੁੱਲ੍ਹ ਕੇ ਚੋਣ ਮੈਦਾਨ 'ਚ ਉਤਾਰਿਆ। ਇਨ੍ਹਾਂ ਵਿੱਚ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਤੇ ਪ੍ਰਨੀਤ ਕੌਰ ਵੀ ਸ਼ਾਮਲ ਹਨ।

ਦੱਸ ਦਈਏ ਕਿ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਅਨੁਸ਼ਾਸਨ ਕਾਇਮ ਰੱਖਣ ਲਈ ਐਤਵਾਰ ਨੂੰ ਪਾਰਟੀ ਦੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਮੁੱਢਲੀ ਮੈਂਬਰਸ਼ਿਪ ਖ਼ਾਰਜ ਕਰਦਿਆਂ ਪਾਰਟੀ ’ਚੋਂ ਕੱਢ ਦਿੱਤਾ ਸੀ। ਧੀਮਾਨ ਨੇ ਵੜਿੰਗ ਨੂੰ ਮੌਕਾਪ੍ਰਸਤ ਦੱਸਿਆ ਸੀ ਤੇ ਬਾਦਲਾਂ ਅੱਗੇ ਝੁਕਣ ਦੇ ਦੋਸ਼ ਲਾਏ ਸਨ। ਸਾਬਕਾ ਵਿਧਾਇਕ ਧੀਮਾਨ ਨੇ ਕਾਂਗਰਸ ਬਚਾਉਣ ਲਈ ਨਵਜੋਤ ਸਿੱਧੂ ਨੂੰ ਕਮਾਨ ਦੇਣ ਦੀ ਗੱਲ ਆਖੀ ਸੀ। 




ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਵੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਿਸੇ ਨਾ ਕਿਸੇ ਕਾਰਨ ਪੰਜਾਬ 'ਚ ਕਾਂਗਰਸ ਹਾਲੇ ਵੀ ਚਰਚਾ ਵਿਸ਼ਾ ਬਣੀ ਹੋਈ ਹੈ।

ਇਸ ਵਿਚਾਲੇ ਜਾਣਕਾਰੀ ਮਿਲੀ ਹੈ ਕਿ ਪੰਜਾਬ ਕਾਂਗਰਸ ਦਾ ਟਵਿੱਟਰ ਹੈਂਡਲ ਹੈਕ ਹੋ ਗਿਆ ਹੈ। ਟਵਿੱਟਰ 'ਤੇ ਪਹਿਲਾਂ ਪੰਜੇ ਦੀ ਫੋਟੋ ਲੱਗੀ ਦਿਖਾਈ ਦਿੰਦੀ ਹੈ ਪਰ ਹੁਣ ਹੈਕਰ ਵੱਲੋ ਫੋਟੋ ਬਦਲ ਦਿੱਤੀ ਗਈ ਹੈ ਤੇ 'ਵੈਲਕਮ ਟੂ ਦਾ ਗਾਰਡਨ' ਲਿਖਿਆ ਹੋਇਆ ਹੈ।