Punjab News: ਸ਼੍ਰੋਮਣੀ ਅਕਾਲੀ ਦਲ ਵਿੱਚ ਨਿੱਤ ਨਵਾਂ ਧਮਾਕਾ ਹੋ ਰਿਹਾ ਹੈ। ਸੀਨੀਅਰ ਲੀਡਰ ਬੀਬੀ ਜਗੀਰ ਕੌਰ ਮਗਰੋਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਇਸ ਐਕਸ਼ਨ ਮਗਰੋਂ ਪਾਰਟੀ ਅੰਦਰ ਬਗਾਵਤ ਵਧਣ ਦੇ ਆਸਾਰ ਬਣ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਅੰਦਰ ਹੋਰ ਸੀਨੀਅਰ ਲੀਡਰ ਬਗਾਵਤ ਦਾ ਬਿਗੁਲ ਵਜਾ ਸਕਦੇ ਹਨ।
ਉਧਰ, ਅਨੁਸ਼ਾਸਨੀ ਕਮੇਟੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਜਗਮੀਤ ਬਰਾੜ ਨੇ ਦਾ 'ਚਿੱਠੀ ਬੰਬ' ਸਾਹਮਣੇ ਆਇਆ ਹੈ। ਬਰਾੜ ਨੇ ਇੱਕ ਚਿੱਠੀ ਮੀਡੀਆ ਨੂੰ ਜਾਰੀ ਕਰਦਿਆਂ ਵੱਡੇ ਸਵਾਲ ਖੜ੍ਹੇ ਕੀਤੇ ਹਨ। ਜਗਮੀਤ ਬਰਾੜ ਨੇ ਇਸ ਚਿੱਠੀ ਰਾਹੀਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਕੁਝ ਨੁਕਤੇ ਉਠਾਏ ਸਨ। ਇਸ ਚਿੱਠੀ ਰਾਹੀਂ ਬਰਾੜ ਨੇ ਝੂੰਦਾ ਕਮੇਟੀ ਦੇ ਨੁਕਤੇ ਜਨਤਕ ਕੀਤੇ ਹਨ।
ਉਨ੍ਹਾਂ ਇਹ ਨੁਕਤੇ ਇਸ ਚਿੱਠੀ ਰਾਹੀਂ ਅਨੁਸ਼ਾਸਨੀ ਕਮੇਟੀ ਦੇ ਧਿਆਨ ’ਚ ਵੀ ਲਿਆਂਦੇ ਹਨ। ਇਨ੍ਹਾਂ ਨੁਕਤਿਆਂ ਵਿੱਚ ਸਾਬਕਾ ਸੰਸਦ ਮੈਂਬਰ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਕਾਇਮ ਕੀਤੀ ਇੱਕ ਪੜਤਾਲੀਆ ਸਬ ਕਮੇਟੀ ਦੀ ਰਿਪੋਰਟ ਵਿੱਚ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਸੱਤਾ ਦੌਰਾਨ ਹੋਏ ਬੱਜਰ ਗੁਨਾਹਾਂ ਦੀ ਮੁਆਫ਼ੀ ਮੰਗਣ ਤੇ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਪਾਲਣਾ ਦਾ ਜ਼ਿਕਰ ਕੀਤਾ ਗਿਆ ਸੀ।
ਕਮੇਟੀ ਨੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਭਵਿੱਖ ਵਿੱਚ ਕੌਮੀ ਏਜੰਡਾ ਬਣਾਏ ਜਾਣ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਬ ਕਮੇਟੀ ਨੇ ਲੋਕ ਭਾਵਨਾਵਾਂ ਦੇ ਅਨੁਕੂਲ ਪਰਿਵਾਰਵਾਦ ਤੇ ਕੁਨਬਾਪ੍ਰਸਤੀ, ਜੋ ਸ਼੍ਰੋਮਣੀ ਅਕਾਲੀ ਦਲ ਅੰਦਰ ਕੋਹੜ ਵਾਂਗ ਫੈਲ੍ਹ ਗਈ ਹੈ, ’ਤੇ ਰੋਕ ਲਾ ਕੇ ਮੈਰਿਟ ਦੇ ਆਧਾਰ ’ਤੇ ਕੁਰਬਾਨੀ ਤੇ ਪੰਥਕ ਰਵਾਇਤਾਂ ਮੁਤਾਬਕ ਆਗੂਆਂ ਤੇ ਕਾਰਕੁਨਾਂ ਨੂੰ ਮਾਨਤਾ ਦੇਣ ਦੀ ਗੱਲ ਕਹੀ ਸੀ।
ਜਗਮੀਤ ਬਰਾੜ ਨੇ ਇਹ ਵੀ ਲਿਖਿਆ ਹੈ ਕਿ ਪਾਰਟੀ ਪਧਾਨ ਦੇ ਦੁਆਲੇ ਇਕੱਤਰ ਹੋਏ ਮੌਕਾਪ੍ਰਸਤ, ਲੋਭੀ, ਲਾਲਚੀ ਤੇ ਭ੍ਰਿਸ਼ਟ ਲੋਕਾਂ ਨੂੰ ਲਾਂਭੇ ਕਰਕੇ ਯੋਗ ਤੇ ਕੁਰਬਾਨੀ ਵਾਲੇ ਆਗੂਆਂ ਨੂੰ ਮੂਹਰੇ ਲਿਆਂਦਾ ਜਾਵੇ।
Punjab News : ਅਕਾਲੀ ਦਲ 'ਚੋਂ ਕੱਢਣ ਮਗਰੋਂ ਜਗਮੀਤ ਬਰਾੜ ਦਾ 'ਚਿੱਠੀ ਬੰਬ', ਇੱਕ-ਇੱਕ ਕਰਕੇ ਖੋਲ੍ਹ ਦਿੱਤੀਆਂ ਸਾਰੀਆਂ ਪੋਲਾਂ
ਏਬੀਪੀ ਸਾਂਝਾ
Updated at:
11 Dec 2022 09:38 AM (IST)
Edited By: shankerd
Punjab News: ਸ਼੍ਰੋਮਣੀ ਅਕਾਲੀ ਦਲ ਵਿੱਚ ਨਿੱਤ ਨਵਾਂ ਧਮਾਕਾ ਹੋ ਰਿਹਾ ਹੈ। ਸੀਨੀਅਰ ਲੀਡਰ ਬੀਬੀ ਜਗੀਰ ਕੌਰ ਮਗਰੋਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।
Jagmeet Singh Brar
NEXT
PREV
Published at:
11 Dec 2022 09:38 AM (IST)
- - - - - - - - - Advertisement - - - - - - - - -