Former Punjab DGP’s Son Dies: ਪੰਜਾਬ ਦੇ ਸਾਬਕਾ DGP ਦੇ ਬੇਟੇ ਦੀ ਮੌਤ, ਇਸ ਵਜ੍ਹਾ ਕਰਕੇ ਤੋੜਿਆ ਦਮ, ਪਰਿਵਾਰ 'ਚ ਸੋਗ ਦੀ ਲਹਿਰ
ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕਾਂਗਰਸ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤਰ ਅਕੀਲ ਅਖ਼ਤਰ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਜਿਸ ਕਰਕੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ...

Former Punjab DGP’s Son Dies: ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਦੇ ਪੁੱਤ ਅਕੀਲ ਦੀ ਪੰਚਕੂਲਾ ਵਿੱਚ ਦਵਾਈ ਓਵਰਡੋਜ਼ ਕਾਰਨ ਮੌਤ ਹੋ ਗਈ। ਇਹ ਘਟਨਾ ਵੀਰਵਾਰ ਰਾਤ ਯਾਨੀਕਿ 16 ਅਕਤੂਬਰ ਦੀ ਰਾਤ ਨੂੰ ਵਾਪਰੀ।
ਮੌਤ ਤੋਂ ਬਾਅਦ, ਲਾਸ਼ ਨੂੰ ਹਰਿਆਣਾ ਦੇ ਪੰਚਕੂਲਾ ਸੈਕਟਰ-6 ਸਥਿਤ ਸਰਕਾਰੀ ਹਸਪਤਾਲ ਲਿਆਇਆ ਗਿਆ। ਜਿੱਥੇ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਨੂੰ ਯੂ.ਪੀ. ਦੇ ਸਹਾਰਨਪੁਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ।
ਮਾਂ ਸਾਬਕਾ ਵਿਧਾਇਕਾ
ਹਰਿਆਣਾ ਦੇ ਪੰਚਕੂਲਾ ਵਿੱਚ ਰਹਿਣ ਵਾਲੇ 35 ਸਾਲਾ ਅਕੀਲ ਨੇ ਵੀਰਵਾਰ ਨੂੰ ਕਿਸੇ ਦਵਾਈ ਦਾ ਸੇਵਨ ਕੀਤਾ ਸੀ, ਜਿਸਦਾ ਓਵਰਡੋਜ਼ ਹੋਣ ਕਾਰਨ ਮੌਤ ਹੋ ਗਈ। ਅਕੀਲ ਦੀ ਮਾਂ ਸਾਬਕਾ ਵਿਧਾਇਕਾ ਰਜ਼ੀਆ ਸੁਲਤਾਨਾ ਹਨ। ਅਕੀਲ ਦੇ ਪਿਤਾ ਸਾਲ 2021 ਵਿੱਚ ਪੰਜਾਬ ਦੇ DGP ਪਦ ਤੋਂ ਰਿਟਾਇਰ ਹੋਏ ਅਤੇ ਕਾਂਗਰਸ ਵਿੱਚ ਸਰਗਰਮ ਹੋ ਗਏ। ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਕਾਫੀ ਨਜ਼ਦੀਕੀ ਰਹੀ ਹੈ।
ਦੋ ਬੱਚਿਆਂ ਦੇ ਪਿਤਾ ਅਕੀਲ
ਅਕੀਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਕੀਲ ਵਿਆਹੇ ਹੋਏ ਸਨ ਅਤੇ ਉਹ ਇੱਕ ਪੁੱਤਰ ਅਤੇ ਇੱਕ ਧੀ ਦੇ ਪਿਤਾ ਸਨ। ਅਕੀਲ ਦੇ ਪਿਤਾ ਅਤੇ ਸਾਬਕਾ DGP ਮੁਹੰਮਦ ਮੁਸਤਫਾ ਸਵੇਰੇ ਹੀ ਕਾਗਜ਼ੀ ਕਾਰਵਾਈ ਦੇ ਬਾਅਦ ਸਹਾਰਨਪੁਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਹਰਦਾ ਚਲੇ ਗਏ। ਇੱਥੇ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਦੋ ਰਿਸ਼ਤੇਦਾਰ ਲਾਸ਼ ਨੂੰ ਐਂਬੁਲੈਂਸ ਰਾਹੀਂ ਰਵਾਨਾ ਕਰ ਰਹੇ ਹਨ।
ਉਨ੍ਹਾਂ ਦੇ ਜਨਾਜੇ ਦੀ ਨਮਾਜ਼ ਅੱਜ ਸ਼ਾਮ 4:30 ਵਜੇ ਅਸਰ ਦੀ ਨਮਾਜ਼ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਹਰਦਾ ਖੇੜੀ (ਸਹਾਰਨਪੁਰ, ਉੱਤਰ ਪ੍ਰਦੇਸ਼) ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ ਸਾਬਕਾ ਡੀ. ਜੀ. ਪੀ. ਦੀ ਨੂੰਹ, ਜ਼ੈਨਬ ਅਖ਼ਤਰ ਪੰਜਾਬ ਵਕਫ਼ ਬੋਰਡ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਰਾਜਨੀਤੀ ਵਿੱਚ ਬਹੁਤ ਸਰਗਰਮ ਹੈ। ਅਕੀਲ ਦੇ ਅਚਾਨਕ ਦਿਹਾਂਤ ਦੀ ਖਬਰ ਕਰਕੇ ਸਿਆਸੀ ਗਲਿਆਰਿਆਂ 'ਚ ਸੋਗ ਦੀ ਲਹਿਰ ਫੈਲ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















