ਗੁਰਦਾਸਪੁਰ ’ਚ ਦਿਨ-ਦਿਹਾੜੇ ਸਾਬਕਾ SDO ਨੂੰ ਮਾਰੀ ਗੋਲੀ
ਏਬੀਪੀ ਸਾਂਝਾ | 05 Mar 2019 05:57 PM (IST)
ਗੁਰਦਾਸਪੁਰ: ਬਟਾਲਾ ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਸ਼ਾਸਤਰੀ ਨਗਰ ’ਚ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਐਸਡੀਓ ਦਾ ਦਿਨ ਦਿਹਾੜੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਿਸੇ ਅਣਪਛਾਤੇ ਨੌਜਵਾਨ ਨੇ ਗੋਲ਼ੀ ਮਾਰ ਦਿੱਤੀ। ਘਟਨਾ ਬਾਅਦ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਮੌਕੇ ’ਤੇ ਪਹੁੰਚ ਗਏ। ਪੁਲਿਸ ਕਾਤਲ ਨੌਜਵਾਨ ਦੀ ਭਾਲ਼ ਵਿੱਚ ਜੁਟੀ ਹੈ। ਘਟਨਾ ਸਥਾਨ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਵੀ ਖੰਘਾਲੇ ਜਾ ਰਹੇ ਹਨ।