ਬਠਿੰਡਾ: ਸਾਬਕਾ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ਼ੁੱਕਰਵਾਰ ਨੂੰ ਬਠਿੰਡਾ ਪਹੁੰਚੇ। ਜਿੱਥੇ ਉਨ੍ਹਾਂ ਨੇ ਪੰਜਾਬ ਕਾਂਗਰਸ 'ਚ ਚਲ ਰਹੇ ਕਲੇਸ਼ ਨੂੰ ਲੈ ਕੇ ਪਾਰਟੀ 'ਤੇ ਤੰਨਜ ਕੀਤੇ। ਇੱਥੇ ਪਹੁੰਚ ਹਰਸਿਮਰਤ ਬਾਦਲ ਨੇ ਮੀਡੀਆ ਨਾਲ ਗੱਲ ਕਰਦਿਆਂ ਜਿੱਥੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਲੰਬੇ ਹੱਥੀ ਲਿਆ ਉਥੇ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨੇ ਸਾਧੇ। ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਦੇ ਫੈਸਲੇ ਦਿੱਲੀ ਸੁਣਾਏ ਜਾਣ ਚਾਹੇ ਉਹ ਕਾਂਗਰਸ ਹੈ, ਚਾਹੇ ਆਪ ਹੈ ਜਾਂ ਚਾਹੇ ਬੀਜੇਪੀ ਸੂਬੇ ਨੂੰ ਉਸਦੀ ਲੋੜ ਨਹੀਂ ਸਗੋਂ ਜਿਸ ਪਾਰਟੀ ਦੇ ਫੈਸਲੇ ਪੰਜਾਬ ਵਿੱਚ ਸੁਣਾਏ ਜਾਣ ਪੰਜਾਬ ਨੂੰ ਉਸ ਦੀ ਲੋੜ ਹੈ।


ਇਸ ਦੌਰਾਨ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਡੁੱਬਦੀ ਹੋਈ ਕਸ਼ਤੀ ਹੈ, ਰੱਬ ਵੀ ਅੱਜ ਉਨ੍ਹਾਂ ਤੋਂ ਨਾਰਾਜ਼ ਹੈ। ਉਨ੍ਹਾਂ ਕਿਹਾ ਕਿ ਜਿਹੜੇ ਇੰਨਸਾਨ ਗੁੱਟਕਾ ਸਾਹਿਬ ਦੀ ਸੌਹ ਖਾ ਕੇ ਸਤਾ ਵਿੱਚ ਬੈਠ ਗਏ। ਸਿੱਧੂ ਸਾਹਿਬ ਨੂੰ ਤਾਂ ਪੂਰਾ ਮੌਕਾ ਮਿਲਿਆ ਸੀ ਬਿਜਲੀ ਮਹਿਕਮੇ ਵਿੱਚ ਸੁਧਾਰ ਕਰਨ ਦਾ, ਪਰ ਅੱਜ ਸਾਰੇ ਡਰਾਮੇ ਕਰ ਰਹੇ ਹਨ।


ਹਰਸਿਮਰਤ ਬਾਦਲ ਨੇ ਕਿਹਾ ਕਿ ਜਿਹੜੇ ਬੰਦੇ ਔਹਦਿਆਂ ਮਗਰ ਭੱਜਦੇ ਹਨ ਅਤੇ ਲੜਦੇ ਹਨ, ਮੈਨੂੰ ਮਾਣ ਹੋਣਾ ਸੀ ਜੇਕਰ ਉਹ ਕਹਿੰਦੇ ਮੈਨੂੰ ਦਿਓ ਬਿਜਲੀ ਮਹਿਕਮਾ ਮੈਂ ਸੁਧਾਰ ਕਰਦਾਂ। ਮੈਨੂੰ ਦਿਓ ਮਹਿਕਮਾ ਮੈਂ ਗਰੀਬਾਂ ਲਈ ਕੁੱਝ ਦੇਵਾਂ, ਜਾਂ ਮੈਨੂੰ ਬਣਾਓ ਵਿੱਤ ਮੰਤਰੀ ਮੈਂ ਵੇਟ ਘਟਾ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਘੱਟ ਕਰਾਂ। ਪਰ ਲੋਕਾਂ ਨੂੰ ਛੱਡ ਕੇ ਜਿਹੜੀ ਪਾਰਟੀ ਦਿੱਲੀ ਬੈਠੀ ਹੈ ਸਾਢੇ ਚਾਰ ਸਾਲ ਤਾਂ ਇੱਥੇ ਪਰਵਾਹ ਨਹੀਂ ਕੀਤੀ। ਹੁਣ ਦਿੱਲੀ ਬੈਠੇ ਹਨ।


ਨਾਲ ਹੀ ਬਾਦਲ ਨੇ ਕਿਹਾ ਕਿ ਆਪਣੀ ਕੁਰਸੀ ਦੀ ਲੜਾਈ ਕੱਖ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਹੁਣ ਜੱਗ ਜ਼ਾਹਿਰ ਹੈ ਅਤੇ ਵਧੀਆ ਹੋਇਆ ਕਿ ਲੋਕਾਂ ਦੇ ਭੁਲਖੇ ਖ਼ਤਮ ਹੋ ਗਏ। ਕਿਉਂਕਿ ਲੋਕਾਂ ਨੂੰ ਲੱਗਦਾ ਸੀ ਕਿ ਬਹੁਤ ਸੁਧਾਰ ਕਰ ਲੈਣਗੇ ਪਰ ਹੁਣ ਸਭ ਸਾਹਮਣੇ ਆ ਗਿਆ।


ਨਾਲ ਹੀ ਬਾਦਲ ਨੇ ਕਿਹਾ ਕਿ ਸਾਡੀ ਅਰਦਾਸ ਹਮੇਸ਼ਾ ਰਹੀ ਹੈ ਕਿ ਜਿਨ੍ਹਾਂ ਨੇ ਬੇਅਦਬੀ ਕਰਾਈ ਅਤੇ ਜਿਨ੍ਹਾਂ ਨੇ ਬੇਅਦਬੀ 'ਤੇ ਸਿਆਸਤ ਕੀਤੀ ਉਨ੍ਹਾਂ ਦਾ ਕੱਖ ਨਾ ਰਹੇ। ਇਸ ਕਾਂਗਰਸ ਪਾਰਟੀ 'ਚ ਅੱਜ ਲੋਕ ਆਪਣਾ ਹੱਕ ਮੰਗਦੇ ਹਨ ਤਾਂ ਉਨ੍ਹਾਂ ਨੂੰ ਕੁੱਟਿਆ ਜਾਂਦਾ ਹੈ।


ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਝੂਠ ਬੋਲ ਕੇ ਇਹ ਸਰਕਾਰ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜਾ ਵੜਿੰਗ ਵੱਲੋ ਮਨਪ੍ਰੀਤ ਬਾਦਲ ਦੀ ਬਾਦਲ ਪਰਿਵਾਰ ਨਾਲ ਮਿਲੀ ਭੁਗਤ ਦੇ ਸਵਾਲ 'ਤੇ ਕੋਈ ਜਵਾਬ ਨਹੀਂ ਦਿੱਤਾ।


ਇਹ ਵੀ ਪੜ੍ਹੋ: ਕਾਂਗਰਸ ਵਿਚਾਲੇ ਚੱਲ ਰਹੀ ਜੰਗ 'ਤੇ ਐਮਪੀ ਰਵਨੀਤ ਬਿੱਟੂ ਦੀ ਪ੍ਰਤੀਕਿਰਿਆ, ਕਿਹਾ ਹਾਈਕਮਾਨ ਦਾ ਹਰ ਫੈਸਲਾ ਸਿਰ ਮੱਥੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904