Delhi News: ਦਿੱਲੀ ਦੇ ਦੱਖਣਪੁਰੀ ਇਲਾਕੇ ਵਿੱਚ ਇੱਕ ਘਰ ਵਿੱਚੋਂ ਚਾਰ ਲਾਸ਼ਾਂ ਮਿਲਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰਾਂ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ।

ਉੱਥੇ ਹੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਮਰਨ ਵਾਲੇ ਸਾਰੇ ਪੁਰਸ਼ ਹੀ ਹਨ, ਜਿਨ੍ਹਾਂ ਵਿੱਚ ਦੋ ਭਰਾ ਵੀ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹ AC ਮਕੈਨਿਕ ਦਾ ਕੰਮ ਕਰਦੇ ਸਨ।

ਇਸ ਦੇ ਨਾਲ ਹੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੌਤ ਦਮ ਘੁਟਣ ਕਰਕੇ ਹੋਈ ਹੈ, ਪੁਲਿਸ ਹਾਲੇ ਮੌਕੇ 'ਤੇ ਹੀ ਮੌਜੂਦ ਹੈ।