Punjab News : ਬਠਿੰਡਾ ਸਬ ਡਵੀਜ਼ਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਨਾਰੰਗ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਹਾਦਸੇ ਵਿਚ ਇੱਕ ਛੋਟੀ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਅੱਧਾ ਦਰਜਨ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।



ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਕਬਾੜ ਦਾ ਕੰਮ ਕਰਨ ਵਾਲੇ ਕੁਝ ਪਰਿਵਾਰ ਰਾਜਸਥਾਨ ਵਿਖੇ ਗੁੱਗਾ ਮੈੜੀ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਲਈ ਗਏ ਸਨ ਪਿਕਅੱਪ ਗੱਡੀ ਵਿਚ ਗਰੀਬੀ 20 ਲੋਕ ਸਵਾਰ ਸਨ ਜਿਨ੍ਹਾਂ ਨੇ ਪਿਕਅਪ ਗੱਡੀ ਦੇ ਡਾਲੇ ਵਿੱਚ ਇੱਕ ਹੋਰ ਛੱਤ ਬਣਾ ਕੇ ਸਵਾਰੀਆਂ ਬਿਠਾ ਹੋਈਆਂ ਸਨ।


ਜੋ ਦਰਸ਼ਨ ਕਰ ਕੇ ਵਾਪਸ ਅੱਜ ਸਵੇਰੇ ਬਠਿੰਡਾ ਆ ਰਹੇ ਸਨ ਤਾਂ ਰਾਮਾ ਮੰਡੀ ਦੇ ਨਾਲ ਪਹਿਲੇ ਹਰਿਆਣਾ ਦੇ ਪਿੰਡ ਨਾਰੰਗ ਵਿਖੇ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਹੀ ਉਤਰ ਗਈ। ਜਿਸ ਕਰਕੇ ਉਪਰ ਬੈਠੇ ਲੋਕ ਥੱਲੇ ਡਿੱਗਣੇ ਸ਼ੁਰੂ ਹੋ ਗਏ। ਜਿਨ੍ਹਾਂ ਵਿਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਜ਼ਖਮੀ ਲੋਕਾਂ ਨੂੰ ਰਾਮਾ ਮੰਡੀ ਅਤੇ ਕਾਲਾਂਵਾਲੀ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਰਾਮਾ ਮੰਡੀ ਆਏ ਲੋਕਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ।


ਜਦਕਿ ਬਾਕੀ ਲੋਕਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਬਠਿੰਡਾ ਜਾਂਦੇ ਸਮੇਂ ਇਕ ਵਿਅਕਤੀ ਦੀ ਮੌਤ ਹੋ ਗਈ। ਰਾਮਾ ਮੰਡੀ ਵਿਖੇ ਜ਼ੇਰੇ ਇਲਾਜ ਗੱਡੀ ਵਿਚ ਸਵਾਰ ਜ਼ਖਮੀਆਂ ਨੇ ਦੱਸਿਆ ਕਿ ਡਰਾਈਵਰ ਨੂੰ ਉਨ੍ਹਾਂ ਨੇ ਸਪੀਡ ਹੌਲੀ ਕਰਨ ਲਈ ਕਿਹਾ ਸੀ ਪਰ ਉਹ ਗੱਡੀ ਤੇਜ ਚਲਾ ਰਿਹਾ ਸੀ। ਜਿਸ ਕਰਕੇ ਹਾਦਸਾ ਵਾਪਰ ਗਿਆ ਜ਼ਖ਼ਮੀਆਂ ਨੇ ਕਿਹਾ ਕਿ ਰਾਮਾਂ ਮੰਡੀ ਹਸਪਤਾਲ ਵਿੱਚ ਸਟਾਫ ਦੀ ਕਮੀ ਹੋਣ ਕਰਕੇ ਉਨ੍ਹਾਂ ਨੂੰ ਸਹੀ ਇਲਾਜ ਨਹੀਂ ਮਿਲਿਆ ਜਿਸ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ।



ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਲਿਆਉਣ ਵਿੱਚ ਮਦਦ ਕਰਨ ਵਾਲੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਜ਼ਖ਼ਮੀਆਂ ਨੂੰ ਰਾਮਾ ਮੰਡੀ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜ਼ਖ਼ਮੀਆਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਇੱਕ ਪੰਜ ਸਾਲ ਦੀ ਲੜਕੀ ਵੀ ਸ਼ਾਮਲ ਹੈ।