Mohali News : ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਵਿੱਚ ਇੱਕ ਫੈਕਟਰੀ ਵਿੱਚ ਟੈਂਕ ਦੀ ਸਫਾਈ ਕਰਦੇ ਸਮੇਂ ਚਾਰ ਵਰਕਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਮਾਣਕ ਪਿੰਡ ਬੇਹੜਾ, ਸ੍ਰੀਧਰ ਪਾਂਡੇ ਵਾਸੀ ਨੇਪਾਲ, ਜਨਕ ਵਾਸੀ ਨੇਪਾਲ ਅਤੇ ਕੁਰਬਾਨ ਵਾਸੀ ਬਿਹਾਰ ਵਜੋਂ ਹੋਈ ਹੈ।  ਮ੍ਰਿਤਕਾਂ ਦੀਆਂ ਲਾਸਾਂ ਨੂੰ ਸਰਕਾਰੀ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। 



 

ਮਿਲੀ ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਫੈਡਰਲ ਮੀਟ ਪਲਾਂਟ ਵਿੱਚ ਅੱਜ ਦੁਪਹਿਰ ਨੂੰ ਟੈਂਕ ਦੀ ਵਰਕਰ ਸਫਾਈ ਕਰ ਰਹੇ ਸਨ। ਇਸ ਦੌਰਾਨ ਚਾਰ ਵਰਕਰ ਸਫਾਈ ਕਰਨ ਲਈ ਜਦੋਂ ਟੈਂਕ ਵਿੱਚ ਉਤਰੇ ਤਾਂ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 1 ਬਿਹਾਰ ਅਤੇ 2 ਨੇਪਾਲ ਦੇ ਮਜ਼ਦੂਰ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 


 

ਦੱਸ ਦੇਈਏ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ 'ਚ ਵੱਡਾ ਹਾਦਸਾ ਵਾਪਰਿਆ ਸੀ। ਇੱਥੇ ਕਾਕੀਨਾਡਾ 'ਚ ਇਕ ਫੈਕਟਰੀ 'ਚ ਤੇਲ ਦੇ ਟੈਂਕ ਦੀ ਸਫਾਈ ਕਰਦੇ ਸਮੇਂ ਦਮ ਘੁਟਣ ਨਾਲ 7 ਮਜ਼ਦੂਰਾਂ ਦੀ ਮੌਤ ਹੋ ਗਈ ਸੀ।  ਜਾਣਕਾਰੀ ਮੁਤਾਬਕ ਜਾਨ ਗੁਆਉਣ ਵਾਲੇ ਮੰਡਲ ਦੇ ਪਾਡੇਰੂ ਅਤੇ ਪੁਲੀਮੇਰੂ ਦੇ ਨਿਵਾਸੀ ਸਨ। ਫੈਕਟਰੀ 'ਚ ਤੇਲ ਦੇ ਟੈਂਕ ਸਾਫ ਕਰਨ ਦੌਰਾਨ ਮਜ਼ਦੂਰਾਂ ਦਾ ਦਮ ਘੁਟਣ ਲੱਗਾ ਅਤੇ ਥੋੜ੍ਹੀ ਹੀ ਦੇਰ 'ਚ ਸਾਰੇ ਬੇਹੋਸ਼ ਹੋ ਗਏ। ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ।

 


 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।