ਅੰਮ੍ਰਿਤਸਰ: ਸਬ ਇੰਸਪੈਕਟਰ ਦੇ ਘਰ ਬਾਹਰ ਆਈਈਡੀ ਰੱਖਣ ਦੇ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਵੱਲੋਂ ਚੌਥੀ ਗ੍ਰਿਫਤਾਰੀ ਕੀਤੀ ਹੈ। ਪੁਲਿਸ ਨੇ ਖੁਸ਼ਹਾਲਬੀਰ ਸਿੰਘ ਨਾਮ ਦੇ ਸਖਸ਼ ਨੂੰ ਕੀਤਾ ਗ੍ਰਿਫਤਾਰ ਕੀਤਾ ਹੈ। ਖੁਸ਼ਹਾਲਬੀਰ ਤਰਨ ਤਾਰਨ ਜ਼ਿਲ੍ਹੇ ਦੇ ਭਿਖੀਵਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਖੁਸ਼ਹਾਲਬੀਰ ਦੀ ਗ੍ਰਿਫਤਾਰੀ ਪੁਸ਼ਟੀ ਅੰਮ੍ਰਿਤਸਰ ਪੁਲਿਸ ਦੇ ਡੀਸੀਪੀ (ਇਨਵੈਸਟੀਗੇਸ਼ਨ) ਮੁਖਵਿੰਦਰ ਸਿੰਘ ਭੁੱਲਰ ਨੇ ਕੀਤੀ।


ਇਸ ਤੋਂ ਪਹਿਲਾਂ ਸ਼ਿਰਡੀ ਤੋਂ ਗ੍ਰਿਫਤਾਰ ਰਜਿੰਦਰ ਸਿੰਘ ਵੀ ਤਰਨ ਤਾਰਨ ਜ਼ਿਲ੍ਹੇ ਦੇ ਹਰੀਕੇ ਦਾ ਰਹਿਣ ਵਾਲਾ ਹੈ ਜਦਕਿ ਗ੍ਰਿਫਤਾਰ ਪੁਲਿਸ ਮੁਲਾਜ਼ਮ ਹਰਪਾਲ ਸਿੰਘ ਤੇ ਫਤਹਿਦੀਪ ਵੀ ਤਰਨ ਤਾਰਨ ਜ਼ਿਲ੍ਹੇ ਦੇ ਸਭਰਾਂ ਪਿੰਡ ਦੇ ਰਹਿਣ ਵਾਲੇ ਸਨ। ਦਿਲਬਾਗ ਸਿੰਘ ਦੇ ਘਰ ਦੇ ਬਾਹਰ ਆਈਈਡੀ ਰੱਖਣ ਵਾਲੇ ਮਾਮਲੇ 'ਚ ਚਾਰੇ ਮੁਲਜ਼ਮ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ।


ਪੰਜਾਬ ਪੁਲਿਸ ਦੇ ਅੰਮ੍ਰਿਤਸਰ ਸੀਆਈਏ 'ਚ ਤੈਨਾਤ ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਬੋਲੈਰੋ ਗੱਡੀ ਹੇਠਾਂ 15-16 ਅਗਸਤ ਦੀ ਦਰਮਿਆਨੀ ਰਾਤ ਆਈਈਡੀ ਲਗਾਉਣ ਦੇ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਕੱਲ੍ਹ ਦਿੱਲੀ ਤੋਂ ਕੁਸ਼ਲ ਨਾਮ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ।  ਇਸ ਤੋਂ ਪਹਿਲਾਂ ਇਸ ਮਾਮਲੇ 'ਚ ਪੁਲਿਸ ਕਾਂਸਟੇਬਲ ਹਰਪਾਲ ਸਿੰਘ, ਫਤਹਿਦੀਪ ਸਿੰਘ ਤੇ ਰਜਿੰਦਰ ਸਿੰਘ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ।ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਡੀਸੀਪੀ (ਇਨਵੈਸਟੀਗੇਸ਼ਨ) ਮੁਖਵਿੰਦਰ ਸਿੰਘ ਭੁੱਲਰ ਨੇ ਕੁਸ਼ਲ ਨਾਮ ਦੇ ਨੌਜਵਾਨ ਨੂੰ ਦਿੱਲੀ ਤੋਂ ਹਿਰਾਸਤ 'ਚ ਲਏ ਜਾਣ ਦੀ ਪੁਸ਼ਟੀ ਕੀਤੀ।


ਉਨ੍ਹਾਂ ਕਿਹਾ ਕਿ ਹਾਲੇ ਸਿਰਫ ਕੁਸ਼ਲ ਨੂੰ ਪੁੱਛ ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ ਤੇ ਬਾਕੀ ਪੁੱਛਗਿੱਛ ਜਾਰੀ ਹੈ। ਉਸ 'ਤੇ ਅਗਲੀ ਕਾਰਵਾਈ ਨਿਰਭਰ ਕਰੇਗੀ। ਕੁਸ਼ਲ ਨੂੰ ਵੀ ਛੇਤੀ ਹੀ ਅੰਮ੍ਰਿਤਸਰ ਲਿਆਂਦਾ ਜਾ ਸਕਦਾ ਹੈ।ਦੂਜੇ ਪਾਸੇ ਮਹਾਰਾਸ਼ਟਰ ਪੁਲਿਸ ਵੱਲੋਂ ਸ਼ਿਰਡੀ ਤੋਂ ਗ੍ਰਿਫ਼ਤਾਰ ਕੀਤੇ ਗਏ। 


ਰਜਿੰਦਰ ਸਿੰਘ ਨੂੰ ਦੇਰ ਰਾਤ ਅੰਮ੍ਰਿਤਸਰ 'ਚ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਰਜਿੰਦਰ ਨੂੰ ਛੇ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਤੇ ਹੁਣ ਰਜਿੰਦਰ ਨੂੰ ਬਾਕੀ ਦੋਵੇਂ ਮੁਲਜਮਾਂ ਹਰਪਾਲ ਸਿੰਘ ਤੇ ਫਤਹਿਦੀਪ ਸਿੰਘ, ਜੋ ਅੱਠ ਦਿਨ ਦੇ ਪੁਲਿਸ ਰਿਮਾਂਡ 'ਤੇ ਹੈ, ਨਾਲ 26 ਅਗਸਤ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।