ਚੰਡੀਗੜ੍ਹ: ਸੂਬੇ ਦੇ ਬਾਹਰੋਂ ਵੱਖ-ਵੱਖ ਥਾਂਵਾਂ ਤੋਂ ਆਉਣ ਵਾਲੇ ਲੋਕਾਂ ਦੇ ਮੋਬਾਈਲ ਫੋਨ ਵਿਚ ਕੋਵਾ ਐਪ ਡਾਊਨਲੋਡ ਕਰਨ ਲਈ ਜਲੰਧਰ ਚੌਥੇ ਨੰਬਰ ‘ਤੇ ਹੈ। ਜਦੋਂਕਿ ਬਾਹਰੋਂ ਆਉਣ ਵਾਲੇ ਲੋਕਾਂ ਨੇ ਕੋਵਾ ਐਪ ਡਾਊਨਲੋਡ ਨਹੀਂ ਕੀਤਾ ਜਾਂ ਡਿਲੀਟ ਕੀਤਾ ਹੈ ਤਾਂ ਉਨ੍ਹਾਂ ‘ਤੇ ਕਾਰਵਾਈ ਦੇ ਮਾਮਲੇ ਵਿਚ ਜਲੰਧਰ ਰਾਜ ਵਿਚ 22ਵੇਂ ਨੰਬਰ 'ਤੇ ਹੈ। ਇਸ ਦੇ ਨਾਲ ਹੀ ਜੇ ਅਸੀਂ ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਬਾਹਰੋਂ ਆਏ 1883 ਲੋਕਾਂ ਚੋਂ 511 ਦੇ ਮੋਬਾਈਲ 'ਤੇ ਕੋਵਾ ਐਪ ਡਾਊਨਲੋਡ ਕਰਕੇ ਪਹਿਲੇ ਨੰਬਰ 'ਤੇ ਹੈ।

ਇਸ ਤੋਂ ਇਲਾਵਾ ਨਵਾਂਸ਼ਹਿਰ ਦੂਜੇ ਨੰਬਰ ‘ਤੇ ਅਤੇ ਫਾਜ਼ਿਲਕਾ ਤੀਜੇ ਨੰਬਰ ‘ਤੇ ਹੈ। ਜਲੰਧਰ ਵਿਚ ਬਾਹਰੋਂ ਤੋਂ ਆ ਕੇ ਹੋਮ ਕੁਆਰੰਟੀਨ ਕੀਤੇ ਗਏ 412 ਵਿਅਕਤੀਆਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਾ ਐਪ ਡਿਲੀਟ ਜਾਂ ਨੈਟਵਰਕ ਤੋਂ ਡਿਸਕਨੈਕਟ ਕਰਨ ਕਰਕੇ ਕਾਰਵਾਈ ਦੇ ਆਦੇਸ਼ ਦਿੱਤੇ ਗਏ ਸੀ। ਪਰ ਸਿਰਫ 25 ਲੋਕਾਂ ‘ਤੇ ਕਾਰਵਾਈ ਕੀਤੀ ਗਈ। ਸਰਕਾਰ ਵਲੋਂ ਜਾਰੀ ਗਾਈਡ ਲਾਈਨਜ਼ ਅਨੁਸਾਰ ਇਨ੍ਹਾਂ ਸਾਰਿਆਂ ‘ਤੇ 2-2 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗਿਆ ਹੈ।

ਇਹ ਵੀ ਪੜ੍ਹੋ:

ਸੂਬੇ ‘ਚ 22 ਹਜ਼ਾਰ ਤੋਂ ਵੱਧ ਨੂੰ ਕੀਤਾ ਗਿਆ ਕੁਆਰੰਟੀਨ, ਇੱਕ ਮਹੀਨੇ ਵਿਚ 1700 ਲੋਕਾਂ ਨੇ ਤੋੜਿਆ ਨਿਯਮ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904