C-PYTE CAMP:  ਸੀ-ਪਾਈਟ ਕੈਂਪ, ਹਕੂਮਤ ਸਿੰਘ ( ਫਿਰੋਜ਼ਪੁਰ ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਡ) ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਵਿੱਚ ਲੜਕੇ ਅਤੇ ਲੜਕੀਆਂ ਲਈ 75,768 ਪੋਸਟਾਂ ਬੀ.ਐਸ.ਐਫ਼., ਸੀ.ਆਈ.ਐਸ.ਐਫ਼, ਸੀ.ਆਰੀ.ਪੀ.ਐਫ਼., ਐਸ.ਐਸ.ਬੀ., ਆਈ.ਟੀ.ਬੀ.ਪੀ., ਏ.ਆਰ., ਐਸ.ਐਸ.ਐਫ਼.ਅਤੇ ਐਨ.ਆਈ.ਏ. ਲਈ ਕੱਢੀਆਂ ਹਨ ।


ਜਿਨ੍ਹਾਂ ਨੇ ਇਨ੍ਹਾਂ ਪੋਸਟਾਂ ਲਈ ਰਿਜਟਰੇਸ਼ਨ ਵੈਬਸਾਈਟ (https://ssc.nic.in) ਤੇ ਕਰ ਲਈ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲਿਖਤੀ ਪੇਪਰ ਅਤੇ ਫਿ਼ਜੀਕਲ ਦੀ ਟ੍ਰੇਨਿੰਗ ਚੱਲ ਰਹੀ ਹੈ । ਇਨ੍ਹਾਂ ਪੋਸਟਾਂ ਲਈ ਫਿ਼ਜੀਕਲ੍ਹ ਟੈਸਟ ਤੋਂ ਪਹਿਲਾਂ ਲਿਖਤੀ ਪੇਪਰ ਕੰਪਿਊਟਰ ਬੇਸਡ ਫਰਵਰੀ 2024 ਵਿੱਚ ਹੋਣਾ ਹੈ ।          


 ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਨੌਜਵਾਨਾਂ ਦੀ ਜਿਨ੍ਹਾਂ ਨੇ ਉਪਰੋਕਤ ਪੋਸਟਾਂ ਲਈ ਵੈਬਸਾਈਟ (https://ssc.nic.in) ਤੇ ਆਨ ਲਾਈਨ ਅਪਲਾਈ ਕੀਤਾ ਹੋਇਆ ਹੈ ਦੀ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਚੱਲ ਰਹੀ ਹੈ । 


ਜ਼ੋ ਨੌਜਵਾਨ ਇਨ੍ਹਾਂ ਫੋਰਸਾਂ ਵਿੱਚ ਭਰਤੀ ਹੋਣ ਲਈ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਲੈਣਾ ਚਾਹੁੰਦੇ ਹਨ । ਉਹ ਨੌਜਵਾਨ ਜਲਦੀ ਤੋਂ ਜਲਦੀ ਸਵੇਰੇ 09.30 ਵਜ੍ਹੇ ਤੋਂ 11.30 ਵਜ੍ਹੇ ਤੱਕ  ( ਸੋਮਵਾਰ ਤੋਂ ਸ਼ੁੱਕਰਵਾਰ ਤੱਕ ) ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ਼ ਕਰਵਾਉਣ ਲਈ ਰਿਪੋਰਟ ਕਰਨ ।  ਨੌਜਵਾਨ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ਼ ਕਰਵਾਉਣ/ ਟ੍ਰੇਨਿੰਗ ਲੈਣ ਲਈ ਹੇਠ ਲਿਖੇ ਦਸ਼ਤਾਵੇਜ਼ ਨਾਲ ਲੈ ਕੇ ਰਿਪੋਰਟ ਕਰ ਸਕਦੇ  ਹਨ।


 
ਕੈਂਪ ਵਿੱਚ ਆਉਣ ਸਮੇਂ ਉਪਰੋਕਤ ਕਿਸੇ ਵੀ ਭਰਤੀ ਲਈ ਆਨ ਲਾਈਨ ਅਪਲਾਈ ਕੀਤਾ ਹੈ ਉਸ ਦੀ ਫੋਟੋ ਸਟੇਟ ਕਾਪੀ , ਦਸਵੀਂ ਦਾ ਅਸਲ ਸਰਟੀਫਿਕੇਟ , ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤਿ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ , ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ , ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ ।


ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ  ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ।  ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ 83601-63527 ਅਤੇ 78891-75575 ਸਪੰਰਕ ਕੀਤਾ ਜਾ ਸਕਦਾ ।