ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਖੇ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦਾ ਪੋਸਟਮਾਰਟਮ ਵੀਰਵਾਰ ਰਾਤ 11.30 ਵਜੇ ਖ਼ਤਮ ਹੋਇਆ ਹੈ। ਡਾਕਟਰਾਂ ਦੀ ਟੀਮ ਨੂੰ ਪਹਿਲਾਂ ਕਾਗਜ਼ੀ ਕਾਰਵਾਈ ਪੂਰੀ ਕਰਨ ਅਤੇ ਫਿਰ ਸਰੀਰ ਵਿੱਚ ਫਸੀਆਂ ਗੋਲੀਆਂ ਨੂੰ ਲੱਭਣ ਲਈ ਕਾਫੀ ਜੱਦੋਜਹਿਦ ਕਰਨੀ ਪਈ। ਦੋਵਾਂ ਦੇ ਪਰਿਵਾਰਾਂ ਨੂੰ ਪੁਲਿਸ ਸੁਰੱਖਿਆ ਵਿਚਕਾਰ ਭੇਜਿਆ ਗਿਆ।
ਜ਼ਿਕਰਯੋਗ ਹੈ ਕਿ ਮੁਕਾਬਲੇ 'ਚ ਮਾਰੇ ਗਏ ਰੂਪਾ ਅਤੇ ਮੰਨੂ ਦੀਆਂ ਲਾਸ਼ਾਂ ਨੂੰ ਸ਼ਾਮ 4.30 ਵਜੇ ਸਿਵਲ ਹਸਪਤਾਲ ਦੇ ਮੁਰਦਾਘਰ ਤੋਂ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ਲਈ ਭੇਜਿਆ ਗਿਆ। ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਲਾਸ਼ਾਂ ਨੂੰ ਚਸ਼ਮਦੀਦਾਂ ਦੇ ਸਾਹਮਣੇ ਰੱਖਿਆ ਗਿਆ ਸੀ ਤਾਂ ਜੋ ਉਨ੍ਹਾਂ ਦੀ ਪਛਾਣ ਹੋ ਸਕੇ। ਇਸ ਦੇ ਲਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅੰਮ੍ਰਿਤਸਰ ਪੁੱਜੇ। ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ, ਜਿਸ ਵਿੱਚ ਸਿਵਲ ਹਸਪਤਾਲ ਤੋਂ ਡਾ: ਜੈਸਮੀਨ ਅਤੇ ਦੋ ਡਾਕਟਰ ਮੈਡੀਕਲ ਕਾਲਜ ਤੋਂ ਸਨ।
ਪੇਪਰ ਵਰਕ ਵਿੱਚ ਲੱਗ ਗਏ 4 ਘੰਟੇ
ਸ਼ਾਮ 4.30 ਵਜੇ ਮੈਡੀਕਲ ਕਾਲਜ ਪੁੱਜਣ ਤੋਂ ਬਾਅਦ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰ ਕਾਗਜ਼ੀ ਕਾਰਵਾਈ ਜ਼ਿਆਦਾ ਹੋਣ ਕਾਰਨ 4 ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 9.30 ਵਜੇ ਪੋਸਟਮਾਰਟਮ ਸ਼ੁਰੂ ਹੋਇਆ, ਜੋ ਰਾਤ 11.30 ਵਜੇ ਤੱਕ ਜਾਰੀ ਰਿਹਾ।
ਗੋਲੀਆਂ ਨਾ ਮਿਲਣ ਕਾਰਨ ਸੀਟੀ ਸਕੈਨ ਕਰਵਾਇਆ
ਰਾਤ 8 ਵਜੇ ਦੇ ਕਰੀਬ ਲਾਸ਼ਾਂ ਨੂੰ ਪਹਿਲਾਂ ਪੋਸਟਮਾਰਟਮ ਹਾਊਸ ਲਿਜਾਇਆ ਗਿਆ ਪਰ ਲਾਸ਼ 'ਤੇ ਗੋਲੀਆਂ ਦੇ ਨਿਸ਼ਾਨ ਦਾ ਪਤਾ ਨਹੀਂ ਲੱਗ ਸਕਿਆ। ਪੋਸਟਮਾਰਟਮ ਦੀ ਪ੍ਰਕਿਰਿਆ ਵਿੱਚ ਸਰੀਰ ਵਿੱਚ ਲੱਗੀਆਂ ਗੋਲੀਆਂ ਨੂੰ ਬਾਹਰ ਕੱਢਣਾ ਹੁੰਦਾ ਹੈ , ਜੋ ਸਬੂਤ ਵਜੋਂ ਰੱਖੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਪੈਨਲ ਨੇ ਦੋਵੇਂ ਲਾਸ਼ਾਂ ਨੂੰ ਸੀਟੀ ਸਕੈਨ ਲਈ ਭੇਜ ਦਿੱਤਾ। ਸੀਟੀ ਸਕੈਨ ਰਿਪੋਰਟ ਦੇ ਆਧਾਰ 'ਤੇ ਲਾਸ਼ਾਂ 'ਚੋਂ ਗੋਲੀਆਂ ਬਰਾਮਦ ਹੋਈਆਂ ਹਨ।
ਪਹਿਲਾਂ ਮੰਨੂੰ ਦਾ ਹੋਇਆ ਪੋਸਟਮਾਰਟਮ
ਮੰਨੂੰ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਮੋਗਾ ਜਾਣਾ ਸੀ, ਜਿਸ ਕਾਰਨ ਪਹਿਲਾਂ ਉਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਮੰਨੂ ਦੀ ਲਾਸ਼ ਨੂੰ ਰਾਤ 10.30 ਵਜੇ ਮੋਗਾ ਸਥਿਤ ਉਨ੍ਹਾਂ ਦੇ ਘਰ ਭੇਜਿਆ ਗਿਆ। ਜਗਰੂਪ ਸਿੰਘ ਰੂਪਾ ਦੀ ਲਾਸ਼ ਦਾ ਪੋਸਟਮਾਰਟਮ ਰਾਤ 11.30 ਵਜੇ ਮੁਕੰਮਲ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਵੀ ਪੁਲਸ ਸੁਰੱਖਿਆ ਹੇਠ ਤਰਨਤਾਰਨ ਦੇ ਪਿੰਡ ਜੌੜਾ ਵਿਖੇ ਭੇਜ ਦਿੱਤਾ ਗਿਆ।
ਰਾਤ 11.30 ਵਜੇ ਹੋਇਆ ਗੈਂਗਸਟਰ ਰੂਪਾ ਅਤੇ ਮੰਨੂ ਦਾ ਪੋਸਟਮਾਰਟਮ , CT ਸਕੈਨ ਤੋਂ ਬਾਅਦ ਲੱਭੀਆਂ ਸਰੀਰ 'ਚ ਲੱਗੀਆਂ ਗੋਲੀਆਂ
ਏਬੀਪੀ ਸਾਂਝਾ
Updated at:
22 Jul 2022 06:50 AM (IST)
Edited By: shankerd
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਖੇ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦਾ ਪੋਸਟਮਾਰਟਮ ਵੀਰਵਾਰ ਰਾਤ 11.30 ਵਜੇ ਖ਼ਤਮ ਹੋਇਆ ਹੈ।
Rupa -Mannu
NEXT
PREV
Published at:
22 Jul 2022 06:50 AM (IST)
- - - - - - - - - Advertisement - - - - - - - - -