Jalandhar News: ਜਲੰਧਰ ਪੁਲਿਸ ਨੇ ਅੱਜ ਸਵੇਰੇ ਗੈਂਗਸਟਰ ਪੰਚਮ ਨੂੰ ਮੁੰਬਈ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ 'ਆਪ' ਨੇਤਾ ਦੇ ਫਲੈਟ 'ਚ ਗੋਲੀਬਾਰੀ ਦੇ ਮਾਮਲੇ 'ਚ ਨਾਮਜ਼ਦ ਗੈਂਗਸਟਰ ਪੰਚਮ ਨੂਰ ਨੂੰ ਕਮਿਸ਼ਨਰ ਪੁਲਿਸ ਦੀ ਸੀਆਈਏ ਸਟਾਫ ਟੀਮ ਨੇ ਬੁੱਧਵਾਰ ਸਵੇਰੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। 


ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਕੱਦਮੇ 307 ਵਿੱਚ ਨਾਮਜ਼ਦ ਮੁਲਜ਼ਮ ਗੈਂਗਸਟਰ ਨੂੰ ਬੁੱਧਵਾਰ ਸਵੇਰੇ ਪੁਲਿਸ ਨੇ ਮੁੰਬਈ ਪੁਲਿਸ ਦੇ ਸਹਿਯੋਗ ਨਾਲ ਇੱਕ ਅਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਖ਼ਾਸ ਤੌਰ 'ਤੇ ਸੂਚਨਾ ਦੇ ਆਧਾਰ 'ਤੇ ਮੁੰਬਈ ਅਪਰਾਧ ਸ਼ਾਖਆ ਦੇ ਅਧਿਕਾਰੀਆਂ ਨੇ ਕੁਰਲਾ ਖੇਤਰ ਦੇ ਵਿਨੋਬਾ ਭਾਵੇਂ ਨਗਰ ਵਿਚ ਜਾਲ ਵਿਛਾਇਆ ਗਿਆ ਅਤੇ ਦੋ ਵਿਅਕਤੀਆਂ ਦੀ ਪਛਾਣ ਪੰਚਮ ਨੂਰ ਸਿੰਘ ਅਤੇ ਹਿਮਾਂਸ਼ੂ ਮਾਤਾ ਵਜੋਂ ਹੋਈ, ਨੂੰ ਇਕ ਹੋਟਲ ਵਿਚੋਂ ਗ੍ਰਿਫ਼ਤਾਰ ਕੀਤੇ। 


ਮੁਕੱਦਮਾ ਨੰਬਰ 210/23 ਮੁਕੱਦਮਾ ਨੰਬਰ 307, 365, 323, 148, 149, 120B ਆਈ. ਪੀ. ਸੀ., 25 ਅਸਲਾ ਐਕਟ ਮੁਕੱਦਮਾ ਨੰਬਰ 6, ਜਲੰਧਰ ਦੀ ਤਫ਼ਤੀਸ਼ ਦੌਰਾਨ ਦੋਸ਼ੀ ਪੰਚਮ ਨੂਰ ਸਿੰਘ, ਵਾਸੀ ਐੱਚ. ਐੱਨ. ਐੱਲ. 218, ਥਾਣਾ ਮੁਹੱਲਾ, ਜਲੰਧਰ ਅਤੇ ਹਿਮਾਂਸ਼ੂ ਉਰਫ਼ ਮੱਟਾ ਨੂੰ ਅੱਜ ਸਵੇਰੇ ਕਮਿਸ਼ਨਰੇਟ ਜਲੰਧਰ ਮੁੰਬਈ ਪੁਲਸ ਦੀ ਸੀ. ਆਈ. ਏ. ਟੀਮ ਦੇ ਸਾਂਝੇ ਆਪ੍ਰੇਸ਼ਨ ਦੁਆਰਾ ਮੁੰਬਈ ਦੇ ਕੁਰਲਾ ਇਲਾਕੇ ਦੇ ਹੋਟਲ ਕਾਮਰਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


ਸੀ. ਆਈ. ਏ. ਟੀਮ ਦੀ ਅਗਵਾਈ ਏ. ਐੱਸ. ਆਈ. ਗੁਰਵਿੰਦਰ ਸਿੰਘ ਅਤੇ ਐੱਚ. ਸੀ. ਅਮਿਤ ਕੁਮਾਰ ਕਰ ਰਹੇ ਸਨ। ਇਸ ਸਾਰੀ ਕਾਰਵਾਈ ਦੀ ਨਿਗਰਾਨੀ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਕੀਤੀ। ਇੰਸ.ਪ੍ਰ. ਅਜਾਇਬ ਸਿੰਘ ਐੱਸ. ਐੱਚ. ਓ. ਥਾਣਾ ਡਿਵੀਜ਼ਨ ਨੰਬਰ 6 ਅਤੇ ਐੱਸ. ਆਈ. ਬਲਜੀਤ ਸਿੰਘ ਨੂੰ ਵੀ ਅਗਲੇਰੀ ਜਾਂਚ ਲਈ ਮੁੰਬਈ ਰਵਾਨਾ ਕਰ ਦਿੱਤਾ ਗਿਆ ਹੈ। ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਹਾਰਡ ਕੋਰ ਗੈਂਗਸਟਰ ਪੰਚਮ ਨੂਰ ਵਿਰੁੱਧ 15 ਤੋਂ ਵੱਧ ਘਿਨਾਉਣੇ ਅਪਰਾਧਾਂ ਦੇ ਕੇਸ ਦਰਜ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।