ਅੰਮ੍ਰਿਤਸਰ :  ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਸੱਤ ਦਿਨਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਅੱਜ ਫਿਰ ਅਦਾਲਤ ਕੰਪਲੈਕਸ ਨੂੰ ਜਾਣ ਵਾਲੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਨਾਮਜ਼ਦ ਕੀਤਾ ਗਿਆ ਸੀ।
ਫਾਜ਼ਿਲਕਾ ਪੁਲਿਸ ਦਾ ਕਾਫਲਾ ਵੀ ਅੰਮ੍ਰਿਤਸਰ ਅਦਾਲਤ ਕੰਪਲੈਕਸ 'ਚ ਮੌਜੂਦ ਹੈ। ਇਸ ਦੌਰਾਨ ਤਿੰਨ ਜ਼ਿਲਿਆਂ ਦੀ ਪੁਲਿਸ ਅਦਾਲਤ 'ਚ ਆਪੋ ਆਪਣਾ ਪੱਖ ਰੱਖੇਗੀ। ਲਾਰੈਂਸ ਦਾ ਟਰਾਂਜਿਟ ਰਿਮਾਂਡ ਲੈਣ ਲਈ ਹੁਸ਼ਿਆਰਪੁਰ ਤੇ ਮਲੋਟ ਪੁਲਿਸ ਦੀਆਂ ਟੀਮਾਂ ਵੀ ਅੰਮ੍ਰਿਤਸਰ ਕੋਰਟ ਕੰਪਲੈਕਸ 'ਚ ਪੁੱਜੀਆਂ


ਡੀਸੀਪੀ ਭੰਡਾਲ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi ) ਨੂੰ ਸਵੇਰੇ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ। ਕੱਲ ਕੋਰਟ 'ਤੇ ਨਿਰਭਰ ਹੋਵੇਗਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ 'ਤੇ ਭੇਜਣਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਾਡੀਆਂ ਡਿਊਟੀ ਸਲਿੱਪਾਂ ਚੈਕ ਕਰ ਸਕਦੇ ਹੋ ਕਿਤੇ ਵੀਆਈਪੀ ਡਿਊਟੀ ਨਹੀਂ ਲਿਖਿਆ। ਕਾਨੂੰਨੀ ਪ੍ਰਕਿਰਿਆ ਨੂੰ ਪੂਰੀ ਤਰਾਂ ਫਾਲੋ ਕੀਤਾ ਜਾਵੇਗਾ। 

 

ਲਾਰੈਂਸ ਬਿਸ਼ਨੋਈ ਦੇ ਅੰਮ੍ਰਿਤਸਰ ਪੁੱਜਣ ਤੋਂ ਪਹਿਲਾਂ ਅੱਜ ਪੁਲਿਸ ਵੱਲੋਂ ਪਿਛਲੀ ਵਾਰ ਦੀ ਬਜਾਏ ਸੁਰੱਖਿਆ ਦੇ ਘੱਟ ਇੰਤਜਾਮ ਕੀਤੇ ਗਏ ਹਨ ਜਦਕਿ ਪਿਛਲੀ ਵਾਰ 28 ਜੂਨ ਨੂੰ ਲਾਰੈਂਸ ਨੂੰ ਜਦ ਅੰਮ੍ਰਿਤਸਰ ਲਿਆਂਦਾ ਗਿਆ ਤਾਂ ਬਕਾਇਦਾ ਸੜਕਾਂ ਤੱਕ ਬਲਾਕ ਕਰ ਦਿੱਤੀਆਂ ਗਈਆਂ ਸਨ ,ਜਦਕਿ ਲਾਰੈਂਸ ਨੂੰ ਵੀਆਈਪੀ ਟ੍ਰੀਟਮੈਂਟ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਅੱਜ ਸਿਰਫ ਅੇੈਸਅੇੈਸਓਸੀ ਦੇ ਦਫਤਰ ਮੂਹਰੇ ਗਿਣਤੀ ਦੇ ਪੁਲਿਸ ਜਵਾਨ ਤੈਨਾਤ ਕੀਤੇ ਗਏ ਹਨ।


ਰਾਣਾ ਕੰਦੋਵਾਲੀਆ ਮਾਮਲੇ 'ਚ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਸੱਤ ਦੇ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ ,ਜੋ ਭਲਕੇ ਖਤਮ ਹੋਵੇਗਾ ਤੇ ਲਾਰੈਂਸ ਬਿਸ਼ਨੋਈ ਨੂੰ ਭਲਕੇ ਸਵੇਰੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਅਰੁਣਪਾਲ ਸਿੰਘ ਖੁਦ ਅੇੈਸਅੇੈਸਓਸੀ ਦੇ ਦਫਤਰ ਤੋਂ ਹੋ ਕੇ ਵਾਪਸ ਗਏ ਹਨ। 

 

ਇਸ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਮਾਨਸਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਸੀ। ਅਦਾਲਤ ਨੇ ਪੁੱਛਗਿੱਛ ਲਈ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਦਿੱਤਾ ਸੀ।  ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਦੇ ਕਤਲ ਦੀ ਜ਼ਿਮੇਵਾਰੀ ਲਈ ਸੀ।