ਮਾਨਸਾ : ਘੱਗਰ ਦੇ ਪਾਣੀ ਦਾ ਕਹਿਰ ਮਾਨਸਾ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਅੱਧਾ ਮਾਨਸਾ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਸਰਦੂਲਗੜ੍ਹ ਵੱਲ ਪਾਣੀ ਦਾ ਵਹਾਅ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੇ ਨੈਸ਼ਨਲ ਹਾਈਵੇ 'ਤੇ ਹੀ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 


ਸਰਦੂਲਗੜ੍ਹ ਵਿੱਚ ਮਾਨਸ ਸਿਰਸਾ ਨੈਸ਼ਨਲ ਹਾਈਵੇ ਉੱਪਰ ਹੀ ਲੋਕ ਮਿੱਟੀ ਪਾ ਕੇ ਬੰਨ੍ਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਸੜਕ ਪਾਰ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਬਚਾਇਆ ਜਾ ਸਕੇ। ਇੱਥੇ ਹਾਲਾਤ ਕੰਟ੍ਰੋਲ ਤੋਂ ਬਾਹਰ ਹੋ ਰਹੇ ਹਨ। ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਫੈਸਲਾ ਕੀਤਾ ਕਿ ਨੈਸ਼ਨਲ ਹਾਈਵੇ 'ਤੇ ਹੀ ਪਾਣੀ ਨੂੰ ਰੋਕ ਲਿਆ ਜਾਵੇ। ਜਿਸ ਦੇ ਲਈ ਲੋਕ ਆਪੋ ਆਪਣੇ ਟਰੈਕਟਰ ਲੈ ਕੇ ਇੱਥੇ ਪਹੁੰਚੇ ਅਤੇ ਸਵੇਰ ਤੋਂ ਹੀ ਬੰਨ੍ਹ ਬਣਾਉਣ ਵਿੱਚ ਜੁਟੇ ਹੋਏ ਹਨ। ਇਹ ਹਾਈਵੇ ਹਰਿਆਣਾ ਦੇ ਸਿਰਸਾ ਤੋਂ ਨਿਕਲਦਾ ਹੋਇਆ ਪੰਜਾਬ ਅਤੇ ਫਿਰ ਜੰਮੂ ਕਸ਼ਮੀਰ ਨੂੰ ਜੋੜਦਾ ਹੈ।



ਸਰਦੂਲਗੜ੍ਹ ਤੋਂ ਘੱਗਰ ਨਹਿਰ ਜ਼ਿਆਦਾ ਦੂਰ ਨਹੀਂ ਹੈ। ਵੈਸੇ ਤਾਂ ਸਰਦੂਲਗੜ੍ਹ ਦੇ ਕਈ ਹਿੱਸੇ ਪਾਣੀ ਵਿੱਚ ਡੁੱਬੇ ਹਨ। ਸਬ ਡਿਵੀਜ਼ਨ ਸਰਦੂਲਗੜ੍ਹ ਦੇ ਅਧਿਨ ਆਉਂਦੇ ਰੋੜਕੀ ਬੰਨ੍ਹ ਵਿੱਚ ਪਾੜ ਪੈਣ ਨਾਲ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਸੀ। ਹੁਣ ਪ੍ਰਸ਼ਾਸਨ ਨੇ ਮੌਕਾ ਦੇਖਦੇ ਹੋਏ ਮਾਨਸਾ ਸਿਰਸਾ ਨੈਸ਼ਨਲ ਹਾਈਵੇ 'ਤੇ ਹੀ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 


ਪ੍ਰਸ਼ਾਸਨ ਦੀ ਮਦਦ ਲਈ ਜਿੱਥੇ ਲੋਕ ਨਿੱਤਰੇ ਹੋਏ ਹਨ ਤਾਂ ਉੱਥੇ ਹੀ ਆਰਮੀ ਨੇ ਵੀ ਮੋਰਚਾ ਸਾਂਭ ਲਿਆ ਹੈ। ਆਰਮੀ ਵੱਲੋਂ ਬੰਨ੍ਹ ਬਣਾਉਣ ਲਈ ਰੇਤਾ ਦੀਆਂ ਬੋਰੀਆਂ ਦਾ ਪ੍ਰਾਬੰਧ ਕੀਤਾ ਜਾ ਰਿਹਾ ਹੈ। ਸਥਾਨਕ ਲੋਕ ਆਪੋ ਆਪਣੇ ਟਰੈਕਟਰ ਨਾਲ ਸੜਕ 'ਤੇ ਮਿੱਟੀ ਦੀ ਇੱਕ ਲੇਅਰ ਬਣਾ ਰਹੇ ਹਨ। ਇਸ ਮਿੱਟੀ ਦੀ ਲੇਅਰ ਦੇ ਅੱਗੇ ਰੇਤਾ ਦੀਆਂ ਭਰੀਆਂ ਬੋਰੀਆਂ ਰੱਖੀਆਂ ਜਾਣਗੀਆਂ। ਇਸ ਬੰਨ੍ਹ ਨਾਲ ਸਰਦੂਲਗੜ੍ਹ ਸ਼ਹਿਰ ਸਮੇਤ, ਇਸ ਨਾਲ ਲੱਗਦੇ ਕਈ ਪਿੰਡ ਪਾਣੀ ਦੀ ਮਾਰ ਤੋਂ ਬੱਚ ਸਕਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial 



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ