ਇਹ ਕੈਸਾ ਪਿਆਰ? ਕੁੜੀ ਦੀ ਫੋਟੋ ਖਿੱਚ ਸੋਸ਼ਲ ਮੀਡੀਆ 'ਤੇ ਪਾਈ, ਅੱਕ ਕੇ ਕੁੜੀ ਨੇ ਲਾਈ ਆਪਣੇ ਆਪ ਨੂੰ ਅੱਗ
ਏਬੀਪੀ ਸਾਂਝਾ | 24 Feb 2020 01:04 PM (IST)
ਸਕੂਲ 'ਚ ਪੜ੍ਹਦੀ ਕੁੜੀ ਨੇ ਮੁੰਡੇ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਾ ਲਈ। ਅੱਗ ਨਾਲ ਉਹ 50 ਫ਼ੀਸਦੀ ਝੁਲਸ ਗਈ। ਹੁਣ ਉਹ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਹ ਦਰਦਨਾਕ ਘਟਨਾ ਪਟਿਆਲਾ ਜ਼ਿਲ੍ਹੇ ਦੇ ਥਾਣਾ ਖੇੜੀ ਗੰਡਿਆਂ ਅਧੀਨ ਪੈਂਦੇ ਇੱਕ ਪਿੰਡ ਦੀ ਹੈ।
ਚੰਡੀਗੜ੍ਹ: ਸਕੂਲ 'ਚ ਪੜ੍ਹਦੀ ਕੁੜੀ ਨੇ ਮੁੰਡੇ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਾ ਲਈ। ਅੱਗ ਨਾਲ ਉਹ 50 ਫ਼ੀਸਦੀ ਝੁਲਸ ਗਈ। ਹੁਣ ਉਹ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਹ ਦਰਦਨਾਕ ਘਟਨਾ ਪਟਿਆਲਾ ਜ਼ਿਲ੍ਹੇ ਦੇ ਥਾਣਾ ਖੇੜੀ ਗੰਡਿਆਂ ਅਧੀਨ ਪੈਂਦੇ ਇੱਕ ਪਿੰਡ ਦੀ ਹੈ। ਪੁਲਿਸ ਮੁਤਾਬਕ ਜਦੋਂ ਵਿਦਿਆਰਥਣ ਸਕੂਲ ’ਚ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਉਸ ਸਮੇਂ ਵੀ ਉਸ ਨੂੰ ਲੜਕਾ ਪ੍ਰੇਸ਼ਾਨ ਕਰਦਾ ਸੀ। ਇਸ ਕਰਕੇ 12ਵੀਂ ਜਮਾਤ ਵਿੱਚ ਹੋਣ ’ਤੇ ਉਸ ਦੇ ਮਾਪਿਆਂ ਨੇ ਸਕੂਲ ਬਦਲ ਬਦਲ ਦਿੱਤਾ ਪਰ ਇਹ ਲੜਕਾ ਉੱਥੇ ਵੀ ਉਸ ਦਾ ਪਿੱਛਾ ਕਰਨ ਲੱਗਾ। ਇਸ ਦੌਰਾਨ ਉਸ ਨੇ ਵਿਦਿਆਰਥਣ ਦੀ ਸਕੂਲ ਜਾਂਦੀ ਦੀ ਫੋਟੋ ਖਿੱਚ ਲਈ ਤੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ। ਇਸ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਨੇ ਖ਼ੁਦ ਨੂੰ ਅੱਗ ਲਾ ਲਈ।