ਰਜਨੀਸ਼ ਕੌਰ ਦੀ ਰਿਪੋਰਟ


Chandigarh News: ਗੋਆ ਦੇ ਸੀਐਮ ਪ੍ਰਮੋਦ ਸਾਵੰਤ ਨੇ ਗੋਆ ਦੀ ਆਜ਼ਾਦੀ ਅੰਦੋਲਨ ਵਿੱਚ ਕਰਨੈਲ ਸਿੰਘ ਬੈਨੀਪਾਲ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਦੌਰਾਨ ਸੀਐਮ ਪ੍ਰਮੋਦ ਨੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਨੂੰ ਅੰਬਾਲਾ ਦੇ ਪਿੰਡ ਬਡੋਲਾ ਵਿੱਚ ਪਹੁੰਚ ਕੇ ਪ੍ਰਸ਼ੰਸਾ ਪੱਤਰ ਤੇ 10 ਲੱਖ ਰੁਪਏ ਦਿੱਤੇ।


ਇਸ ਦੌਰਾਨ ਉਨ੍ਹਾਂ ਕਿਹਾ, ਜੇ ਉਸ ਸਮੇਂ ਭਾਰਤ ਜੋੜੇ ਦੀ ਸੋਚ ਹੁੰਦੀ ਤਾਂ ਅਖੰਡ ਭਾਰਤ ਆਜ਼ਾਦ ਹੋਣਾ ਸੀ, ਦੇਸ਼ ਦੀ ਆਜ਼ਾਦੀ ਦੇ 14 ਸਾਲ ਬਾਅਦ ਗੋਆ ਨੂੰ ਆਜ਼ਾਦੀ ਮਿਲੀ। ਗੋਆ ਮੁਕਤੀ ਸੰਗਰਾਮ ਵਿੱਚ ਸ਼ਾਮਲ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਲਈ ਪਾਤਰਾ ਦੇਵੀ ਨੇੜੇ ਸ਼ਹੀਦਾਂ ਦਾ ਸਮਾਰਕ ਬਣਾਇਆ ਗਿਆ ਹੈ। ਇਸ ਵੱਲ ਜਾਣ ਵਾਲੇ ਰਾਸਤੇ ਦਾ ਨਾਮ ਕਰਨੈਲ ਸਿੰਘ ਬੈਨੀਪਾਲ ਦੇ ਨਾਮ ਉੱਤੇ ਹੋਵੇਗਾ। ਉਨ੍ਹਾਂ ਅੱਗੇ ਕਿਹਾ, "ਆਜ਼ਾਦੀ ਕੇ ਅੰਮ੍ਰਿਤਲਾਲ ਵਿੱਚ ਅਸੀਂ ਆਜ਼ਾਦੀ ਦੇ ਸਾਰੇ ਸ਼ਹੀਦਾਂ ਤੇ ਨਾਇਕਾਂ ਨੂੰ ਯਾਦ ਕਰ ਰਹੇ ਹਾਂ।"





 60 ਸਾਲ ਦੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਗੋਆ


ਅੱਜ ਗੋਅ ਆਪਣਾ 60ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਦੌਰਾਨ ਅੰਮ੍ਰਿਮੋਹਤਸਵ ਵਿੱਚ ਹੀਰੋਜ਼ ਨੂੰ ਯਾਦ ਕੀਤਾ ਜਾ ਰਿਹਾ ਹੈ। ਸਾਵੰਤ ਨੇ ਕਿਹਾ ਕਿ ਸ਼ਹੀਦ ਕਰਨਲ ਕਰਨੈਲ ਸਿੰਘ ਵੀ ਸ਼ਹੀਦ ਹੋਏ ਸਨ। ਮੈਂ ਅੱਜ ਇੱਥੇ ਉਨ੍ਹਾਂ ਦੀ ਪਤਨੀ ਦਾ ਆਸ਼ੀਰਵਾਦ ਲੈਣ ਆਇਆ ਹਾਂ। ਰਾਮ ਮਨੋਹਰ ਲੋਹੀਆ ਨੇ ਆਜ਼ਾਦੀ ਦੀ ਲਹਿਰ ਸ਼ੁਰੂ ਕੀਤੀ ਪਰ ਆਜ਼ਾਦੀ 1961 ਵਿੱਚ ਮਿਲੀ। 1955 ਵਿੱਚ ਵੀ ਆਜ਼ਾਦੀ ਮਿਲ ਸਕਦੀ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਜੇ ਤਤਕਾਲੀ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤਾਂ ਸ਼ਹੀਦਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਨਾ ਕਰਨੀਆਂ ਪੈਣੀਆਂ ਸਨ।


ਸੋਨਾਲੀ ਫੋਗਾਟ ਦੇ ਕਤਲ ਦੀ ਹੋਵੇਗੀ ਸੀਬੀਆਈ ਜਾਂਚ: ਸਾਵੰਤ



ਇਸ ਦੌਰਾਨ ਸੀਐਮ ਸਾਂਵਤ ਨੇ ਸੋਨਾਲੀ ਫੋਗਾਟ ਦੇ ਕਤਲ ਨੂੰ ਲੈ ਕੇ ਗੱਲ ਕਰਦਿਆਂ ਕਿਹਾ ਕਿ ਸੋਨਾਲੀ ਫੋਗਾਟ ਦੇ ਪਰਿਵਾਰ ਦੀ ਮੰਗ 'ਤੇ ਕਤਲ ਦੀ ਜਾਂਚ ਸੀਬੀਆਈ ਨੂੰ ਦਿੱਤੀ ਗਈ ਹੈ, ਸੀਬੀਆਈ ਜਾਂਚ ਕਰ ਰਹੀ ਹੈ। ਗੋਆ ਪੁਲਿਸ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।