Canada Express Entry: ਕੈਨੇਡਾ ਵਿੱਚ ਐਕਸਪ੍ਰੈੱਸ ਐਂਟਰੀ ਪਾਉਣ ਵਾਲਿਆਂ ਲਈ ਖੁਸ਼ਖਬਰੀ ਹੈ। ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਐਕਸਪ੍ਰੈੱਸ ਐਂਟਰੀ ਦੇ ਬਿਨੈਕਾਰਾਂ ’ਤੇ ਲੱਗੀ ਅਗਾਊਂ ਮੈਡੀਕਲ ਜਾਂਚ ਦੀ ਸ਼ਰਤ ਪਹਿਲੀ ਅਕਤੂਬਰ ਤੋਂ ਖਤਮ ਕਰ ਦਿੱਤੀ ਗਈ ਹੈ। ਇਹ ਸ਼ਰਤ ਖਤਮ ਹੋਣ ਨਾਲ ਬਿਨੈਕਾਰ ਪ੍ਰੇਸ਼ਾਨੀਆਂ ਤੋਂ ਬਚਣਗੇ।
ਵਿਭਾਗ ਅਨੁਸਾਰ ਬਿਨੈਕਾਰ ਦੀ ਦਰਖਾਸਤ ਵਿਚਾਰੇ ਜਾਣ ਤੋਂ ਬਾਅਦ ਜੇਕਰ ਉਸ ਦੀ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੀ ਮੈਡੀਕਲ ਜਾਂਚ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਸ ਬਾਰੇ ਆਦੇਸ਼ ਦਿੱਤਾ ਜਾ ਸਕਦਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪਿਛਲੀ ਅਰਜ਼ੀ ਵਿੱਚ ਮੈਡੀਕਲ ਕਰਵਾ ਚੁੱਕੇ ਬਿਨੈਕਾਰ ਨਵੀਂ ਅਰਜ਼ੀ ਵਿੱਚ ਉਸ ਦਾ ਹਵਾਲਾ ਦੇ ਸਕਦੇ ਹਨ, ਪਰ ਪਹਿਲੀ ਵਾਰ ਬਿਨੈ ਕਰਨ ਵਾਲਾ ਵਿਅਕਤੀ ਮੈਡੀਕਲ ਵਾਲੇ ਕਾਲਮ ਵਿੱਚ ਖਾਲੀ ਕਾਗਜ਼ ਅਪਲੋਡ ਕਰ ਸਕਦਾ ਹੈ।
ਵਿਭਾਗ ਦੇ ਇੱਕ ਸੂਤਰ ਅਨੁਸਾਰ ਮੈਡੀਕਲ ਦੀ ਸ਼ਰਤ ਕੈਨੇਡਾ ਦੀ ਸਿਹਤ ਪ੍ਰਣਾਲੀ ਉੱਤੇ ਭਾਰ ਵਧਣ ਤੋਂ ਰੋਕਣ ਲਈ ਲਾਈ ਗਈ ਸੀ, ਪਰ ਡੂੰਘੇ ਅਧਿਐਨ ਤੋਂ ਬਾਅਦ ਪਤਾ ਲੱਗਾ ਹੈ ਕਿ ਆਮ ਕਰ ਕੇ ਇਸ ਦੀ ਲੋੜ ਨਹੀਂ ਪੈਂਦੀ ਹੈ। ਫਿਰ ਵੀ ਅਰਜ਼ੀ ’ਤੇ ਵਿਚਾਰ ਕਰਦੇ ਹੋਏ ਜੇਕਰ ਕਿਸੇ ਕੇਸ ਵਿੱਚ ਲੋੜ ਸਮਝੀ ਜਾਏ ਤਾਂ ਉਸ ਬਨਿੈਕਾਰ ਨੂੰ ਮੈਡੀਕਲ ਜਾਂਚ ਕਰਵਾਉਣ ਲਈ ਕਿਹਾ ਜਾ ਸਕਦਾ ਹੈ। ਉਸ ਨੇ ਕਿਹਾ ਕਿ ਅਗਾਊਂ ਮੈਡੀਕਲ ਦੀ ਸ਼ਰਤ ਖਤਮ ਹੋਣ ਨਾਲ ਬਿਨੈਕਾਰ ਪ੍ਰੇਸ਼ਾਨੀਆਂ ਤੋਂ ਬਚਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।