Government of Punjab: ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਅਤੇ ਪੁਲਿਸ ਪ੍ਰਸਾਸਨ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। 13 ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਸਮੇਤ 6 ਡੀਸੀਜ਼ ਦੇ ਤਬਾਦਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਆਮ ਰਾਜ ਪ੍ਰਬੰਧ ਵਿਭਾਗ ਹੁਕਮਾਂ ਤਹਿਤ ਰਾਜਬੀਰ ਸਿੰਘ ਘੁਮਾਣ ਵਾਸੀ ਘਰਾਚੋਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਕੱਤਰ ਕਮ ਵਿਸ਼ੇਸ਼ ਕਾਰਜ ਅਫ਼ਸਰ (ਰਾਜਸੀ ਆਸਾਮੀ) ਨਿਯੁਕਤ ਕੀਤਾ ਗਿਆ ਹੈ। ਸੀਐਮ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੀ ਐਸਐਸਪੀ ਸਵਪਨਾ ਸ਼ਰਮਾ ਨੂੰ ਵੀ ਹਟਾ ਦਿੱਤਾ ਗਿਆ ਹੈ।
ਹੇਠ ਲਿਖੇ ਐੱਸਐੱਸਪੀਜ਼ ਦੇ ਤਬਾਦਲੇ-
ਵਿਵੇਕਸ਼ੀਲ ਸੋਨੀ ਮੁਹਾਲੀ ਦੇ ਨਵੇਂ SSPਹਰਜੀਤ ਸਿੰਘ ਗੁਰਦਾਸਪੁਰ ਦੇ ਨਵੇਂ SSPਧਰੂਮਨ ਨਿੰਬਾਲੇ ਮੁਕਤਸਰ ਸਾਹਿਬ ਦੇ ਨਵੇਂ SSPਅਲਕਾ ਮੀਨਾ ਮਲੇਰਕੋਟਲਾ ਦੇ ਨਵੇਂ SSPਨਾਨਕ ਸਿੰਘ ਪਟਿਆਲਾ ਦੇ ਨਵੇਂ SSPਸੰਦੀਪ ਗਰਗ ਰੂਪਨਗਰ ਦੇ ਨਵੇਂ SSPਗੁਲਨੀਤ ਸਿੰਘ ਮੋਗਾ ਦੇ ਨਵੇਂ SSPਚਰਨਜੀਤ ਸਿੰਘ ਫਿਰੋਜ਼ਪੁਰ ਦੇ ਨਵੇਂ SSPਸੰਦੀਪ ਕੁਮਾਰ ਬਰਨਾਲਾ ਦੇ ਨਵੇਂ SSPਰਵਜੋਤ ਗਰੇਵਾਲ ਫਤਿਹਗੜ੍ਹ ਸਾਹਿਬ ਦੇ ਨਵੇਂ SSPਸਰਤਾਜ ਸਿੰਘ ਹੁਸ਼ਿਆਰਪੁਰ ਦੇ ਨਵੇਂ SSPਮਨਦੀਪ ਸਿੰਘ ਸੰਗਰੂਰ ਦੇ ਨਵੇਂ SSPਰਣਜੀਤ ਸਿੰਘ ਢਿੱਲੋਂ ਤਰਨਤਾਰਨ ਦੇ ਨਵੇਂ SSP
ਮਾਨਸਾ ਦੇ ਡੀਸੀ ਮਹਿੰਦਰਪਾਲ ਨੂੰ ਗ੍ਰਹਿ ਵਿਭਾਗ ਦਾ ਵਿਸ਼ੇਸ਼ ਸਕੱਤਰ ਲਾਇਆ ਗਿਆ ਹੈ। ਸੰਗਰੂਰ ਦੇ ਡੀਸੀ ਰਾਮਵੀਰ ਨੂੰ ਡਾਇਰੈਕਟਰ ਜਨਰਲ ਆਫ਼ ਰੁਜ਼ਗਾਰ ਵਜੋਂ ਤਾਇਨਾਤ ਕੀਤਾ ਗਿਆ ਹੈ। ਮੋਗਾ ਦੇ ਡੀਸੀ ਹਰੀਸ਼ ਨਾਇਰ ਨੂੰ ਕੁਮਾਰ ਸੌਰਭ ਰਾਜ ਦੀ ਥਾਂ ਬਰਨਾਲਾ ਦਾ ਡੀਸੀ ਲਾਇਆ ਗਿਆ ਹੈ। ਕੁਮਾਰ ਅਮਿਤ ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਕੁਮਾਰ ਸੌਰਭ ਰਾਜ, ਬਰਨਾਲਾ ਤੋਂ ਬਦਲ ਕੇ ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਵਜੋਂ ਤਾਇਨਾਤ ਕੀਤੇ ਗਏ ਹਨ। ਬਠਿੰਡਾ ਦੇ ਡੀਸੀ ਵਿਨੀਤ ਕੁਮਾਰ ਨੂੰ ਵਿਸ਼ੇਸ਼ ਸਕੱਤਰ ਖੇਤੀਬਾੜੀ ਲਾਇਆ ਗਿਆ ਹੈ ਅਤੇ ਉਹਨਾਂ ਦੀ ਥਾਂ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ਼ੌਕਤ ਅਹਿਮਦ ਪਾਰੇ ਨੂੰ ਬਠਿੰਡਾ ਦਾ ਡੀ.ਸੀ. ਲਾਇਆ ਗਿਆ ਹੈ। ਤਰਨਤਾਰਨ ਦੇ ਡੀਸੀ ਕੁਲਵੰਤ ਸਿੰਘ ਨੂੰ ਮੋਗਾ ਦਾ ਡੀ.ਸੀ., ਜਤਿੰਦਰ ਜੋਰਵਾਲ ਨੂੰ ਸੰਗਰੂਰ ਦਾ ਨਵਾਂ ਡੀਸੀ ਨਿਯੁਕਤ ਕੀਤਾ ਗਿਆ ਹੈ। ਜਸਪ੍ਰੀਤ ਸਿੰਘ ਨੂੰ ਡੀਸੀ ਮਾਨਸਾ ਲਾਇਆ ਗਿਆ ਹੈ। ਹਿਮਾਂਸ਼ੂ ਜੈਨ ਨੂੰ ਏਡੀਸੀ ਹੁਸ਼ਿਆਰਪੁਰ ਤੋਂ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ ਨਾਲ ਹੀ ਦਲਵਿੰਦਰਜੀਤ ਸਿੰਘ ਨੂੰ ਖੇਤੀਬਾੜੀ ਮੰਡੀਕਰਨ ਬੋਰਡ ਦਾ ਸੰਯੁਕਤ ਸਕੱਤਰ ਲਾਇਆ ਗਿਆ ਹੈ।